06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹਰਸਿਮਰਤ ਕੌਰ ਬਾਦਲ ਵਲੋਂ ਮੋਹਰ ਸਿੰਘ ਵਾਲਾ ਵਿਖੇ 2 ਪੰਪ ਸੈੱਟ ਦਿੱਤੇ

Ad Position 21
No active advertisement
ਅਜੀਤ ਡੈਸਕ 05-09-2025
ਭੀਖੀ, 4 ਸਤੰਬਰ (ਬਲਕਾਰ ਸਿੰਘ ਸਹੋਤਾ)-ਲੰਘੇ ਹਫ਼ਤੇ ਤੋਂ ਮੀਂਹ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਪਿੰਡ ਮੋਹਰ ਸਿੰਘ ਵਾਲਾ ਦੇ ਲੋਕਾਂ ਦੀ ਮਦਦ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਡੇਢ ਲੱਖ ਦੀ ਲਾਗਤ ਵਾਲੇ 2 ਪੰਪ ਸੈਂਟ ਦਿੱਤੇ ਗਏ | ਅਕਾਲੀ ਆਗੂ ਗੁਰਇਕਬਾਲ ਸਿੰਘ ਬਾਲੀ ਨੇ ਦੱਸਿਆ ਕਿ ਮੀਂਹ ਕਾਰਨ ਪਿੰਡ ਨੂੰ ਬਰਸਾਤੀ ਪਾਣੀ ਕਾਰਨ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ ਅਤੇ ਪਿੰਡ ਦੇ ਛੱਪੜ ਦੇ ਪਾਣੀ ਦੀ ਠੱਲ੍ਹ ਕਾਰਨ ਮੀਂਹ ਦਾ ਪਾਣੀ ਪਿੰਡ ਦੀਆਂ ਗਲੀਆਂ ਵਿਚ ਵਾਪਸ ਫੈਲ ਰਿਹਾ ਸੀ, ਜਿਸ ਕਰ ਕੇ ਮੋਹਰ ਸਿੰਘ ਵਾਲਾ ਅਤੇ ਜੱਸੜ ਵਾਲਾ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਸਮੱਸਿਆ ਨੂੰ ਜਦੋਂ ਬੀਬਾ ਬਾਦਲ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਮੰਗ ਪ੍ਰਵਾਨ ਕਰਦੇ ਹੋਏ 6 ਅਤੇ 8 ਹਾਰਸ਼ ਪਾਵਰ ਦੇ ਦੋ ਪੰਪ ਸੈੱਟ ਸਮੇਤ ਸਮਾਨ ਭੇਟ ਕੀਤੇ | ਇਸ ਮੌਕੇ ਸਾਬਕਾ ਪੰਚ ਸੁਖਵਿੰਦਰ ਸਿੰਘ ਬਾਬੇ ਕਾ, ਬੰਤ ਸਿੰਘ ਧਾਲੀਵਾਲ, ਮਲਕੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੀਖੀ ਇਲਾਕੇ 'ਚ ਭਰਵੀਂ ਬਾਰਿਸ਼ ਕਾਰਨ ਸਥਿਤੀ ਫਿਰ ਵਿਗੜੀ, ਕਸਬੇ ਦੇ 5 ਵਾਰਡਾਂ 'ਚ ਮੀਂਹ ਦਾ ਪਾਣੀ ਭਰਿਆ ਅਗਲੀ ਖ਼ਬਰ ਕਿਸ਼ਨਗੜ੍ਹ ਫਰਵਾਹੀ ਦੇ ਮਜ਼ਦੂਰ ਦਾ ਘਰ ਨੁਕਸਾਨਿਆ
Ad Position 24