ਨਥਾਣਾ, 4 ਸਤੰਬਰ (ਗੁਰਦਰਸ਼ਨ ਲੁੱਧੜ)- ਬਲਾਕ ਨਥਾਣਾ ਦੇ ਪਿੰਡ ਗੰਗਾ ਤੋਂ ਨÏਜਵਾਨਾਂ ਵਲੋਂ ਰਸਦ ਇਕੱਠੀ ਕਰਕੇ ਹੜ ਪੀੜਤਾਂ ਲਈ ਰਵਾਨਾ ਕਰ ਦਿੱਤੀ ਹੈ¢ ਸਮਾਜ ਸੇਵੀ ਨÏਜਵਾਨ ਟਰੈਕਟਰ ਟਰਾਲੀਆਂ ਰਾਹੀਂ ਪਸ਼ੂਆਂ ਲਈ 10 ਟਨ ਹਰੇ ਪੱਠਿਆਂ ਦੇ ਆਚਾਰ ਵਾਲਾ ਚਾਰਾ, 250 ਆਟੇ ਦੇ ਥੈਲੇ, 250 ਪੇਟੀਆਂ ਪਾਣੀ ਦੀਆਂ ਬੋਤਲਾਂ, ਬਿਸਕੁਟ, ਲੂਣ, ਮਿਰਚ- ਮਸਾਲੇ ਅਤੇ ਹੋਰ ਜ਼ਰੂਰੀ ਲੋੜੀਂਦੀਆਂ ਵਸਤਾਂ ਲੈ ਕੇ ਫ਼ਾਜ਼ਿਲਕਾ ਇਲਾਕੇ ਦੇ ਹੜ ਪੀੜਤਾਂ ਲਈ ਰਵਾਨਾ ਹੋਏ ਹਨ¢ ਨÏਜਵਾਨਾਂ ਨੇ ਟਰੈਕਟਰਾਂ ਟਰਾਲੀਆਂ ਰਾਹੀਂ ਇਹ ਰਸਦਾਂ ਹੜ ਪੀੜਤ ਇਲਾਕਿਆਂ ਵਿੱਚ ਜਾ ਕੇ ਖ਼ੁਦ ਵੰਡਣ ਦੀ ਡਿਊਟੀ ਸੰਭਾਲੀ ਹੈ¢ ਨਥਾਣਾ ਬਲਾਕ ਦੇ ਹੋਰਨਾਂ ਨਗਰਾਂ ਤੋਂ ਵੀ ਹੜ ਪੀੜਤਾਂ ਲਈ ਰਾਹਤ ਸਮੱਗਰੀ ਇਕੱਠੀ ਕੀਤੀ ਜਾ ਰਹੀ ਹੈ¢ ਸੰਨ 1988 ਦÏਰਾਨ ਵੀ ਹੜ ਪੀੜਤ ਇਲਾਕਿਆਂ ਲਈ ਰਾਹਤ ਸਮੱਗਰੀ ਇਕੱਠੀ ਕਰਨ ਦੀ ਸ਼ੁਰੂਆਤ ਬਲਾਕ ਨਥਾਣਾ ਵਿੱਚ ਪਿੰਡ ਗੰਗਾ ਤੋਂ ਹੀ ਹੋਈ ਸੀ¢