ਛਾਜਲੀ, 4 ਸਤੰਬਰ (ਅਜਾਇਬ ਸਿੰਘ ਨੀਲੋਵਾਲ) - ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਨੇੜਲੇ ਪਿੰਡ ਨੀਲੋਵਾਲ-ਛਾਜਲਾ ਲਿੰਕ ਸੜਕ 'ਤੇ ਨਹਿਰ ਦੇ ਕੋਲ ਇੱਕ ਵੱਡਾ ਦਰਖ਼ਤ ਮੀਂਹ ਕਾਰਨ ਜੜ੍ਹੋਂ ਉੱਖੜ ਕੇ ਸੜਕ 'ਤੇ ਡਿਗ ਪਿਆ | ਇਸ ਕਾਰਨ ਆਵਾਜਾਈ ਠੱਪ ਹੋ ਗਈ ਤੇ ਆਉਣ-ਜਾਣ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਰਾਹਗੀਰਾਂ ਨੇ ਪ੍ਰਸ਼ਾਸਨ ਨੂੰ ਸੜਕ ਖੁਲ੍ਹਵਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਆਮ ਆਵਾਜਾਈ ਮੁੜ ਪਟੜੀ 'ਤੇ ਆ ਸਕੇ |