ਸਰਦੂਲਗੜ੍ਹ, 5 ਸਤੰਬਰ (ਅਰੋੜਾ)- ਸਰਕਾਰੀ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬਾਬੂ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਪੰਜਾਬ ਅੰਦਰ ਵੱਡੇ ਪੱਧਰ 'ਤੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਦੇ ਸਹਿਯੋਗ ਲਈ ਸੰਸਥਾ ਵਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਨਗਰ ਪੰਚਾਇਤ ਦੀ ਪ੍ਰਧਾਨ ਵੀਨਾ ਰਾਣੀ ਦੇ ਪਤੀ ਪ੍ਰੇਮ ਕੁਮਾਰ ਗਰਗ ਅਤੇ ਐਮ. ਸੀ. ਨਵਿੰਦਰ ਸਿੰਘ ਨੂੰ ਸੌਂਪੀ ਗਈ | ਇਸ ਮੌਕੇ ਸਤਪਾਲ ਤਾਇਲ, ਮੱਖਣ ਸਿੰਘ, ਰਾਮ ਗੋਪਾਲ, ਦੇਵੀ ਲਾਲ, ਬਲਵਿੰਦਰ ਸਿੰਘ ਪੱਲਾ, ਗੋਬਿੰਦ ਰਾਮ ਆਦਿ ਹਾਜ਼ਰ ਸਨ |