ਬਠਿੰਡਾ, 5 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੀ ਸੀ ਰਾਜੇਸ਼ ਧੀਮਾਨ ਨੂੰ ਪੰਜਾਬ ਵਿਚ ਹੜ੍ਹ ਤੇ ਬਰਸਾਤੀ ਪਾਣੀ ਦੀ ਮਾਰ ਹੇਠ ਆਏ ਇਨਸਾਨਾਂ ਦੀ ਮੱਦਦ ਦੇ ਨਾਲ-ਨਾਲ ਬੇਜ਼ੁਬਾਨ ਪਸ਼ੂਆਂ ਲਈ ਹਿੰਦੂ ਮਹਾਂਗਠਬੰਧਨ, ਵਪਾਰ ਮੰਡਲ ਅਤੇ ਆੜ੍ਹਤੀਆ ਐਸੋਸ਼ੀਏਸ਼ਨ ਦੇ ਵਲੋਂ 1 ਲੱਖ 13 ਹਜ਼ਾਰ ਰੁਪਏ ਦੇ ਤਿੰਨ ਚੈੱਕ ਜਿਸ ਵਿਚ ਹਿੰਦੂ ਮਹਾਂਗਠਬੰਧਨ ਨੇ 51 ਹਜ਼ਾਰ, ਵਪਾਰ ਮੰਡਲ ਅਤੇ ਆੜ੍ਹਤੀਆ ਐਸੋਸ਼ੀਏਸ਼ਨ ਵਲੋਂ 31-31 ਹਜ਼ਾਰ ਰੁਪਏ ਦੇ ਚੈੱਕ ਮੱਦਦ ਲਈ ਭੇਂਟ ਕੀਤੇ ਗਏ | ਇਸ ਮੌਕੇ ਹਿੰਦੂ ਮਹਾਂਗਠਬੰਧਨ ਦੇ ਨੈਸ਼ਨਲ ਪ੍ਰਧਾਨ ਸੰਦੀਪ ਪਾਠਕ, ਵਪਾਰ ਮੰਡਲ ਦੇ ਸਟੇਟ ਪ੍ਰਧਾਨ ਅਮਿੱਤ ਗੋਇਲ ਅਤੇ ਆੜ੍ਹਤੀਆਂ ਐਸੋਸ਼ੀਏਸ਼ਨ ਦੇ ਸਟੇਟ ਪ੍ਰਧਾਨ ਰਜਨੀਸ਼ ਗਰਗ ਆਦਿ ਹਾਜ਼ਰ ਸਨ |