ਰਾਮਾਂ ਮੰਡੀ, 5 ਸਤੰਬਰ (ਤਰਸੇਮ ਸਿੰਗਲਾ)- ਸਥਾਨਕ ਸਮਾਜਿਕ ਅਤੇ ਧਾਰਮਿਕ ਸੰਸਥਾ 'ਖ਼ਾਲਸਾ ਸੇਵਾ ਦਲ' ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਾ ਹੋਇਆ ਹੜ ਪੀੜਤਾਂ ਦੀ ਮਦਦ ਲਈ ਪਿਛਲੇ ਕੁਝ ਦਿਨਾਂ ਤੋਂ ਸੁੱਕਾ ਰਾਸ਼ਨ ਇਕੱਠਾ ਕਰਨ ਲਈ ਸੇਵਾ ਵਿਚ ਲੱਗਿਆ ਹੋਇਆ ਸੀ, ਦਾਨੀ ਸੱਜਣਾਂ ਵਲੋਂ ਖ਼ਾਲਸਾ ਸੇਵਾ ਦਲ ਨੂੰ ਪੂਰਾ ਸਹਿਯੋਗ ਦਿੱਤਾ ਗਿਆ¢ ਜਿਨ੍ਹਾਂ ਦਾ ਦਲ ਦੇ ਮੈਂਬਰਾਂ ਨੇ ਧੰਨਵਾਦ ਕੀਤਾ ਹੈ¢ ਦਲ ਦੇ ਅੱਧੀ ਦਰਜਨ ਵਰਕਰਾਂ ਦਾ ਜੱਥਾ ਅੱਜ ਪੰਜਾਬ ਦੀ ਸੁੱਖ ਲਈ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਅਰਦਾਸ ਕਰਨ ਤੋਂ ਬਾਅਦ ਸੁੱਕਾ ਰਾਸ਼ਨ ਹੜ ਪੀੜਤਾਂ ਨੂੰ ਵੰਡਣ ਲਈ ਰਵਾਨਾ ਹੋ ਗਿਆ ਹੈ¢ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਜੈਕਾਰਿਆਂ ਹੇਠ ਦਲ ਦੇ ਵਰਕਰਾਂ ਨੂੰ ਰਵਾਨਾ ਕੀਤਾ ਅਤੇ ਕਿਹਾ ਕਿ ਪੰਜਾਬ ਦੀਆਂ ਸਮੂਹ ਸੰਸਥਾਵਾਂ ਅੱਜ ਅੱਗੇ ਹੋ ਕੇ ਹੜ ਪੀੜਤਾਂ ਦੀ ਮਦਦ ਲਈ ਹੱਥ ਵਧਾ ਰਹੀਆਂ ਹਨ, ਜੋ ਪੰਜਾਬ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਮਜਬੂਤ ਹੋਣ ਦਾ ਸਬੂਤ ਹੈ |