16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸਿਲਾਈ ਸੈਂਟਰ ਵਿਚ ਸਿਖਲਾਈ ਲੈ ਰਹੀਆਂ ਲੜਕੀਆਂ ਨੂੰ ਸਰਟੀਫ਼ਿਕੇਟ ਵੰਡੇ

Ad Position 21
No active advertisement
ਅਜੀਤ ਡੈਸਕ 06-09-2025
ਭੁੱਚੋ ਮੰਡੀ, 5 ਸਤੰਬਰ (ਬਿੱਕਰ ਸਿੰਘ ਸਿੱਧੂ)-ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਦੀ ਕੁਰਬਾਨੀ ਦੇਣ ਵਾਲੇ ਆਜ਼ਾਦੀ ਘੁਲਾਟੀਏ ਮਾਸਟਰ ਮਨਸਾ ਰਾਮ ਦੀ ਯਾਦ ਨੂੰ ਸਮਰਪਿਤ ਮੁਫ਼ਤ ਸਿਲਾਈ ਸੈਂਟਰ ਵਿਚ ਸਿਲਾਈ ਸਿੱਖ ਰਹੀਆਂ ਲੜਕੀਆਂ ਦੇ 38ਵੇਂ ਬੈਚ ਨੂੰ ਅੱਜ ਵਿਸ਼ੇਸ਼ ਸਮਾਰੋਹ ਦੌਰਾਨ ਸਰਟੀਫ਼ਿਕੇਟ ਵੰਡੇ ਗਏ | ਇਹ ਸਿਲਾਈ ਸੈਂਟਰ ਦਿ੍ਸ਼ਟੀ ਆਈ ਡੋਨੇਸ਼ਨ ਸੁਸਾਇਟੀ ਅਤੇ ਪਰਿਵਾਰਿਕ ਮੈਂਬਰਾਂ ਵਲੋਂ ਚਲਾਇਆ ਜਾ ਰਿਹਾ ਹੈ | ਵਿੱਦਿਅਕ ਸਭਾ ਦੇ ਆਗੂ ਸੁਰੇਸ਼ ਮਹੇਸ਼ਵਰੀ, ਸਮਾਜ ਸੇਵੀ ਦਵਿੰਦਰ ਸਿੰਗਲਾ ਅਤੇ ਐਨ. ਐਸ. ਮੈਮੋਰੀਅਲ ਸਕੂਲ ਦੀ ਪਿ੍ੰਸੀਪਲ ਕੁਲਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਸਟਰ ਮਨਸਾ ਰਾਮ ਦੀ ਯਾਦ 'ਚ ਚੱਲ ਰਿਹਾ ਇਹ ਮੁਫ਼ਤ ਸਿਲਾਈ ਸੈਂਟਰ ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ | ਸਿਲਾਈ ਸੈਂਟਰ ਦੇ ਇੰਚਾਰਜ ਪਵਨ ਪੰਕਜ ਅਤੇ ਸੁਸਾਇਟੀ ਦੇ ਪ੍ਰਧਾਨ ਮੋਤੀ ਸ਼ਰਮਾ ਅਤੇ ਮੀਤ ਪ੍ਰਧਾਨ ਪੰਕਜ ਅਰੋੜਾ ਨੇ ਦੱਸਿਆ ਕਿ ਹੁਣ ਤੱਕ 400 ਤੋਂ ਵੱਧ ਲੜਕੀਆਂ ਇੱਥੋਂ ਸਿਲਾਈ ਦਾ ਕੰਮ ਸਿੱਖ ਕੇ ਘਰ ਬੈਠੇ ਹੀ ਸਿਲਾਈ, ਕਢਾਈ ਅਤੇ ਡਰੈੱਸ ਡਿਜ਼ਾਈਨਿੰਗ ਰਾਹੀਂ ਰੋਜ਼ਗਾਰ ਪ੍ਰਾਪਤ ਕਰ ਰਹੀਆਂ ਹਨ | ਇਹ ਸੈਂਟਰ ਲੜਕੀਆਂ ਲਈ ਨਹੀਂ, ਸਗੋਂ ਪੂਰੇ ਸਮਾਜ ਲਈ ਉਮੀਦ ਦੀ ਇਕ ਕਿਰਨ ਬਣ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਆਕਸਫੋਰਡ ਸਕੂਲ ਨੇ ਅਧਿਆਪਕ ਦਿਵਸ ਮੌਕੇ ਹੜ੍ਹ ਪੀੜਤਾਂ ਲਈ ਇਕ ਦਿਨ ਦੀ ਤਨਖ਼ਾਹ ਦੇ ਕੇ ਕੀਤੀ ਪਹਿਲ ਕਦਮੀ
Ad Position 24