22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਚਾਂਦਪੁਰਾ ਕੋਲ ਘੱਗਰ ਦਰਿਆ 'ਚ ਪਾਣੀ ਦਾ ਵਹਾਅ ਪੂਰਾ ਤੇਜ਼

Ad Position 21
No active advertisement
ਅਜੀਤ ਡੈਸਕ 07-09-2025

ਬਰੇਟਾ, 6 ਸਤੰਬਰ (ਜੀਵਨ ਸ਼ਰਮਾ, ਪਾਲ ਸਿੰਘ ਮੰਡੇਰ)- ਚਾਂਦਪੁਰਾ ਘੱਗਰ 'ਤੇ ਹਰ ਰੋਜ ਪਾਣੀ ਦਾ ਪੱਧਰ ਵਧ ਰਿਹਾ ਹੈ, ਜਿਸ ਦੇ ਚੱਲਦਿਆਂ ਨਾਲ ਲੱਗਦੇ ਖੇਤਰ ਦੇ ਲੋਕਾਂ ਵਿਚ ਚਿੰਤਾ ਜ਼ਰੂਰ ਵਧ ਗਈ ਹੈ | ਚਾਂਦਪੁਰਾ ਸਾਈਫ਼ਨ 'ਤੇ ਪਾਣੀ ਦਾ ਪੱਧਰ ਵਧ ਕੇ 8 ਫੁੱਟ ਤੋਂ ਉੱਪਰ ਚਲਾ ਗਿਆ ਹੈ ਪਰ ਅਜੇ ਖ਼ਤਰੇ ਵਾਲੀ ਗੱਲ ਨਹੀਂ ਜਦ ਕਿ ਨਾਲ ਲੱਗਦੇ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰ ਲੋੜ ਹੈ | ਸਾਈਫ਼ਨ ਦੇ 21 ਦਰਵਾਜ਼ਿਆਂ ਵਿਚ ਦੀ ਪਾਣੀ ਪੂਰੇ ਵਹਾਅ ਨਾਲ ਚੱਲ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ | ਪਿਛਲੇ ਦਿਨੀਂ ਘਨੌਰ ਖੇਤਰ ਤੋਂ ਬਾਅਦ ਘੱਗਰ ਦਾ ਪਾਣੀ ਹਰਿਆਣੇ ਦੇ ਗੂਹਲੇ ਚੀਕੇ ਵੀ ਓਵਰਫ਼ਲੋ ਹੋ ਗਿਆ ਹੈ, ਜਿਸ ਕਰ ਕੇ ਚਾਂਦਪੁਰਾ ਵਿਖੇ ਪਾਣੀ ਦਾ ਪੱਧਰ ਬੀਤੇ ਕੱਲ੍ਹ ਨਾਲੋਂ ਬਹੁਤ ਥੋੜ੍ਹਾ ਹੀ ਵਧਿਆ ਹੈ, ਜੋ ਇਸ ਖੇਤਰ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਗੱਲ ਹੈ |
ਬੰਨ੍ਹ ਵਧੇਰੇ ਮਜ਼ਬੂਤ
ਚਾਂਦਪੁਰਾ ਬੰਨ੍ਹ ਨੂੰ ਇਸ ਖੇਤਰ ਦੇ ਲੋਕਾਂ ਦੀ ਮਿਹਨਤ ਸਦਕਾ ਪੂਰਾ ਮਜ਼ਬੂਤ ਵਿਖਾਈ ਦੇ ਰਿਹਾ ਹੈ | ਲੋਕ ਵੱਡੀ ਗਿਣਤੀ ਵਿਚ ਬੰਨ੍ਹ 'ਤੇ ਪੁੱਜ ਰਹੇ ਹਨ | ਹਲਕਾ ਵਿਧਾਇਕ ਬੁੱਧ ਰਾਮ ਦਾ ਕਹਿਣਾ ਹੈ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ | ਅਗਲੇ ਦਿਨਾਂ ਵਿਚ ਬਾਰਸ਼ ਰੁਕਣ 'ਤੇ ਪਾਣੀ ਦਾ ਪੱਧਰ ਘਟ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਮੌਜੂਦਾ ਸਥਿਤੀ ਲਈ ਪੰਜਾਬ ਸਰਕਾਰ ਵਲੋਂ ਵਰਤੀ ਗਈ ਅਣਗਹਿਲੀ ਜ਼ਿੰਮੇਵਾਰ-ਭੂੰਦੜ ਅਗਲੀ ਖ਼ਬਰ ਕਿਸਾਨ ਆਗੂ ਨਾਲ ਕੀਤੀ ਬਦਸਲੂਕੀ ਦੀ ਨਿੰਦਾ
Ad Position 24