ਬਠਿੰਡਾ, 6 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਨੈਸ਼ਨਲ ਕਲੋਨੀ ਦੇ ਵਸਨੀਕਾਂ ਵਲੋਂ ਆਪਸੀ ਭਾਈਚਾਰਕ ਸਾਂਝ ਕਾਇਮ ਕਰਦਿਆਂ ਮੁਹੱਲਾ ਸੁਧਾਰ ਕਮੇਟੀ ਬਣਾਈ ਗਈ ਹੈ | ਇਹ ਨੈਸ਼ਨਲ ਕਲੋਨੀ ਦੀ ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਮਾਨ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਘਰ-ਘਰ ਜਾ ਕੇ, ਦਾਨੀ ਸੱਜਣਾਂ ਤੋਂ ਪੀੜ੍ਹਤਾਂ ਦੀ ਮੱਦਦ ਲਈ ਮਾਇਆ ਇਕੱਤਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਇਹ ਰਾਸ਼ੀ ਛੇਤੀ ਹੀ ਪੀੜ੍ਹਤ ਪਰਿਵਾਰਾਂ ਦੀ ਮੱਦਦ ਲਈ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਇਹ ਮੁਹੱਲਾ ਸੁਧਾਰ ਕਮੇਟੀ ਮੁਹੱਲੇ ਦੇ ਆਸ-ਪਾਸ ਸਫ਼ਾਈ ਦਾ ਬਹੁਤ ਧਿਆਨ ਰੱਖ ਰਹੀ ਹੈ ਜਿਵੇਂਕਿ ਨਹਿਰੀ ਪੱਟੜੀ ਤੋਂ ਸਾਰੇ ਗੰਦ-ਮੰਦ ਦੀ ਸਫ਼ਾਈ, ਸਾਰੇ ਦਰੱਖਤਾਂ ਦੀ ਨੂੰ ਤਿੰਨ ਫੁੱਟ ਤੱਕ ਸਫ਼ਾਈ ਕਰਨੀ, ਬਿਜਲੀ ਦੇ ਖੰਭਿਆਂ ਨੂੰ ਪੀਲਾ ਰੰਗ ਕਰਨਾ, ਸਾਰੇ ਖੰਭਿਆਂ 'ਤੇ ਰਿਫ਼ਲੈਕਰ ਲਾਉਣੇ, ਮਿੱਟੀ ਪੱਧਰ ਕਰਨੀ, ਪਾਰਕ ਸਾਫ਼ ਕਰਨੇ, ਸਾਫ਼ ਪਾਣੀ ਦੀ ਟੈਂਕੀ ਬਣਾਉਣੀ ਆਦਿ ਇਹ ਕੰਮ ਸਾਰੇ ਮੈਂਬਰ ਆਪਣੇ ਹੱਥੀਂ ਕਰਨ ਲਈ ਸਫ਼ਾਈ ਵਾਲੇ ਸਾਰੇ ਔਜ਼ਾਰ ਆਪ ਲੈ ਕੇ ਆਉਂਦੇ ਹਨ | ਨੈਸ਼ਨਲ ਕਲੋਨੀ ਨੂੰ ਮਾਡਲ ਟਾਊਨ ਦਾ ਰੂਪ ਦੇਣ ਦੇ ਯਤਨ ਵਿਚ ਹਨ | ਇਹ ਕਮੇਟੀ ਸਾਰੇ ਸਫ਼ਾਈ ਪਸੰਦ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਗੰਦ-ਮੰਦ ਨਹਿਰ ਦੀ ਪੱਟੜੀ 'ਤੇ ਨਾ ਸੁਟਿਆ ਜਾਵੇ, ਕਿਉਂਕਿ ਇਹ ਸੈਰਗਾਹ ਹੈ 'ਤੇ ਸਫ਼ਾਈ ਜ਼ਰੂਰੀ ਹੈ |