ਗੋਨਿਆਣਾ, 6 ਸਤੰਬਰ (ਲਛਮਣ ਦਾਸ ਗਰਗ)-ਮਨਪ੍ਰੀਤ ਸਿੰਘ ਸਿੱਧੂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ 'ਚੋਂ ਸਾਢੇ 37 ਸਾਲ ਦੀਆਂ ਸੇਵਾਵਾਂ ਉਪਰੰਤ ਬੀਤੇ ਦਿਨ ਉਹ ਰੇਂਜ ਅਫ਼ਸਰ ਦੇ ਅਹੁੱਦੇ ਤੋਂ ਸੇਵਾਮੁਕਤ ਹੋਏ ਹਨ | ਉਨ੍ਹਾਂ ਦੀ ਸੇਵਾ ਮੁਕਤੀ ਸਮੇਂ ਉਨ੍ਹਾਂ ਨੂੰ ਵਿਦਾਇਗੀ ਦੇਣ ਅਤੇ ਸਨਮਾਨ ਸਮਾਰੋਹ ਤੇ ਗੋਨਿਆਣਾ ਪਹੁੰਚੇ |ਇਲਾਕੇ ਦੇ ਲੋਕਾਂ ਦੇ ਭਾਰੀ ਇਕੱਠ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਉਨ੍ਹਾਂ ਨੇ ਆਪਣੇ ਸੇਵਾ ਕਾਲ ਸਮੇਂ ਵਿਭਾਗ ਅਤੇ ਲੋਕਾਂ ਦੇ ਦਿਲਾਂ ਅੰਦਰ ਵੀ ਡੂੰਘੀ ਥਾਂ ਬਣਾ ਲਈ ਸੀ | ਵਾਤਾਵਰਣ ਨੂੰ ਸਮਰਪਿਤ ਮਨਪ੍ਰੀਤ ਸਿੰਘ ਸਿੱਧੂ ਵਲੋਂ ਵਿਭਾਗ ਅੰਦਰ ਸੇਵਾਵਾਂ ਦਿੰਦਿਆਂ ਆਪਣੀ ਸੇਵਾ ਕਾਲ ਦਾ ਇਕ ਲੰਬਾ ਅਰਸਾ ਵਾਤਾਵਰਨ ਦੇ ਲੇਖੇ ਲਗਾ ਦਿੱਤਾ, ਉਥੇ ਉਨ੍ਹਾਂ ਨੇ ਇਹ ਸਮਾਂ ਬੇਦਾਗ ਸ਼ਾਨਦਾਰ ਅਤੇ ਬਿਹਤਰੀਨ ਸੇਵਾਵਾਂ ਵਜੋਂ ਨਿਭਾਇਆ | ਸੇਵਾਮੁਕਤੀ ਸਮਾਰੋਹ ਦੇ ਆਰੰਭ ਸਮੇਂ ਸੁਰਜੀਤ ਸਿੰਘ ਵਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ | ਉਪਰੰਤ ਗੁਰਦੀਪ ਸਿੰਘ ਗਿੱਲ ਵਲੋਂ ਉਨ੍ਹਾਂ ਨੂੰ ਇਕ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ | ਇਸ ਸਮਾਰੋਹ ਦੌਰਾਨ ਬਲਜੀਤ ਸਿੰਘ ਕੰਗ, ਉਪ ਰੇਂਜ ਬਲਜਿੰਦਰ ਸਿੰਘ ਬਰਾੜ, ਪੀ ਓ ਕਾਰਪੋਰੇਸ਼ਨ, ਮਹਿੰਦਰਜੀਤ ਸਿੰਘ, ਸਾਬਕਾ ਉਪ ਰੇਜਰ ਬਲਵਿੰਦਰ ਸਿੰਘ ਬੰਗੀ, ਸਾਬਕਾ ਉਪਰੇਂਜਰ ਹਰਦੀਪ ਸਿੰਘ ਪਨੇਸਰ ਮੋਗਾ, ਸੂਬਾ ਜਨਰਲ ਸਕੱਤਰ ਮੌਨ ਸਿੰਘ ਉਪਰੇਂਜਰ ਲੁਧਿਆਣਾ, ਇਕਬਾਲ ਸਿੰਘ ਉਪਰੇਂਜਰ ਪਟਿਆਲਾ, ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਾਬਕਾ ਪਰਿੰਜਰ, ਸੂਬਾ ਜਨਰਲ ਸਕੱਤਰ ਮਹਿੰਦਰਜੀਤ ਸਿੰਘ ਫ਼ਿਰੋਜ਼ਪੁਰ, ਗੁਰਜੰਟ ਸਿੰਘ ਸਾਬਕਾ ਉਪਰੇਂਜਰ ਆਦਿ ਨੇ ਸੰਬੋਧਨ ਕਰਦਿਆਂ ਉਨ੍ਹਾਂ ਦੇ ਸੇਵਾਵਾਂ ਕਾਲ ਨੂੰ ਦਿ੍ਸ਼ਮਾਨ ਕੀਤਾ | ਇਸ ਸਮਾਰੋਹ ਸਮੇਂ ਮੰਚ ਦਾ ਸੰਚਾਲਨ ਲਖਵਿੰਦਰ ਕੌਰ ਅਤੇ ਪਲਵਿੰਦਰ ਕੌਰ ਨੇ ਬਖੂਬੀ ਨਿਭਾਇਆ | ਅੱਜ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਇਹ ਵਿਭਾਗ ਦੇ ਅਧਿਕਾਰੀਆਂ ਸਮੂਹ ਕਰਮਚਾਰੀਆਂ ਅਤੇ ਆਮ ਲੋਕਾਂ ਵਲੋਂ ਉਨ੍ਹਾਂ ਦੀ ਇਸ ਵਿਧਾਇਕੀ ਅਤੇ ਸਨਮਾਨ ਸਮਾਰੋਹ ਤੇ ਇਕ ਗੱਲਬਾਤ ਦੌਰਾਨ ਉਨ੍ਹਾਂ ਦੇ ਮਿਹਨਤਕਸ਼ ਰਵੱਈਏ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਉਕਤ ਅਧਿਕਾਰੀ ਆਪਣੇ ਸਮੁੱਚੇ ਕਾਰਜਕਾਲ ਦੌਰਾਨ ਵਿਭਾਗ ਅਤੇ ਇਕ ਸਮਰਪਿਤ ਅਫ਼ਸਰ ਦੇ ਤੌਰ 'ਤੇ ਹਮੇਸ਼ਾ ਹੀ ਵਿਭਾਗ ਅਤੇ ਆਮ ਲੋਕਾਂ ਅੰਦਰ ਮਿਲ ਅਨੁਸਾਰ ਅਤੇ ਹਰਮਨ ਪਿਆਰੇ ਰਹੇ ਹਨ |