22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬੀਕੇਯੂ ਡਕੌਂਦਾ ਧਨੇਰ ਨੇ ਹੜ੍ਹ•ਪੀੜਤਾਂ ਨੂੰ ਸਹਾਇਤਾ ਦੇਣ ਹਿੱਤ ਰਣਨੀਤੀ ਉਲੀਕੀ

Ad Position 21
No active advertisement
ਅਜੀਤ ਡੈਸਕ 07-09-2025
ਬਠਿੰਡਾ, 6 ਸਤੰਬਰ (ਅੰਮਿ੍ਤਪਾਲ ਸਿੰਘ ਵਲ•ਾਣ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ਧਨੇਰ) ਜ਼ਿਲ•੍ਹਾ ਬਠਿੰਡਾ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਜ਼ਿਲ•ਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ¢ ਜਰਨਲ ਸਕੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਅੰਦਰ ਹੜ•ਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਪੀੜਤਾਂ ਲਈ ਤੁਰੰਤ ਸਹਾਇਤਾ ਅਤੇ ਲੰਬੇ ਸਮੇਂ ਦੀ ਸਹਾਇਤਾ ਦੇਣ ਲਈ ਵਿਉਂਤਬੰਦੀ ਉਲੀਕੀ ਗਈ¢ ਜਥੇਬੰਦੀ ਦੇ ਕਿਸਾਨ ਸ਼ਹੀਦ ਪਿ੍ਥੀਪਾਲ ਸਿੰਘ ਦੀ 11 ਅਕਤੂਬਰ ਨੂੰ ਬਰਸੀ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਉਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ¢ ਮੀਟਿੰਗ ਨੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ• 'ਤੇ ਹੋਏ ਹਮਲੇ ਦੀ ਵੀ ਜ਼ੋਰਦਾਰ ਨਿੰਦਾ ਕਰਦਿਆਂ ਹਮਲਾਵਰਾਂ ਨੂੰ ਤੁਰੰਤ ਫੜਨ ਦੀ ਮੰਗ ਵੀ ਹੋਈ¢ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਨਾਥਪੁਰਾ ਜ਼ਿਲ•ਾ ਪ੍ਰੈੱਸ ਸਕੱਤਰ, ਨਾਹਰ ਸਿੰਘ ਭਾਈ ਰੂਪਾ ਮੀਤ ਪ੍ਰਧਾਨ, ਪਾਲਾ ਸਿੰਘ ਸੇਮਾ ਬਲਾਕ ਪ੍ਰਧਾਨ ਨਥਾਣਾ, ਜਗਦੇਵ ਸਿੰਘ ਲਹਿਰਾ ਮੁਹੱਬਤ, ਸਕੱਤਰ ਬੰਤਾ ਸਿੰਘ ਪਥਰਾਲਾ ਬਲਾਕ ਪ੍ਰਧਾਨ ਸੰਗਤ, ਜਗਦੀਸ਼ ਸਿੰਘ ਰਾਮਪੁਰਾ ਬਲਾਕ ਖ਼ਜ਼ਾਨਚੀ ਆਦਿ ਸ਼ਾਮਿਲ ਹੋਏ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਦੇ ਆਂਗਣਵਾੜੀ ਵਰਕਰ ਨਹੀਂ ਕਰਨਗੇ ਫੂਡ ਸਪਲਾਈ ਵਿਭਾਗ ਦੇ ਕਾਰਡਾਂ ਦੀ ਈ.ਕੇ.ਵਾਈ.ਸੀ. -ਪ੍ਰਧਾਨ ਸਰਬਜੀਤ ਕੌਰ ਮ... ਅਗਲੀ ਖ਼ਬਰ ਮਨਪ੍ਰੀਤ ਸਿੰਘ ਸਿੱਧੂ ਉਪ ਰੇਂਜ ਅਫ਼ਸਰ ਦੇ ਅਹੁਦੇ 'ਤੋਂ ਹੋਏ ਸੇਵਾ ਮੁਕਤ
Ad Position 24