ਮਹਿਰਾਜ, 6 ਸਤੰਬਰ (ਸੁਖਪਾਲ ਮਹਿਰਾਜ)- ਜੁਝਾਰੂ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਬਲਾਕ ਪ੍ਰਧਾਨ ਸਰਬਜੀਤ ਕੌਰ ਮਹਿਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ 5 ਸਤੰਬਰ ਨੂੰ ਤਕਰੀਬਨ 3 ਵਜੇ ਦੇ ਕਰੀਬ ਵਰਕਰਾਂ ਨੂੰ ਵਿਭਾਗ ਵਲੋਂ ਤੁਰੰਤ ਸੁਨੇਹੇ ਲਗਾਏ ਗਏ ਕਿ ਜੋ ਲਿੰਕ ਫੋਨ 'ਤੇ ਭੇਜੇ ਗਏ ਹਨ ਉਸ ਨੂੰ ਖੋਲ੍ਹ ਕੇ ਮੀਟਿੰਗ ਅਟੈਂਡ ਕੀਤੀ ਜਾਵੇ ਅਤੇ ਵਰਕਰਾਂ ਨੇ ਵਿਭਾਗੀ ਹੁਕਮ ਅਨੁਸਾਰ ਲਿੰਕ ਓਪਨ ਕਰਕੇ ਮੀਟਿੰਗ ਅਟੈਂਡ ਕੀਤੀ ਜੋ ਕਿ ਤਕਰੀਬਨ ਡੇਢ ਘੰਟਾ ਚੱਲੀ¢ ਉਸ ਮੀਟਿੰਗ ਦੌਰਾਨ ਪਤਾ ਚੱਲਿਆ ਕਿ ਇਹ ਮੀਟਿੰਗ ਫੂਡ ਸਪਲਾਈ ਵਿਭਾਗ ਦੀ ਹੈ ਜਿਹੜੇ ਕਿ ਨੀਲੇ ਕਾਰਡ ਆਟਾ ਦਾਲ ਸਕੀਮ ਦੇ ਤਹਿਤ ਚੱਲ ਰਹੇ ਹਨ, ਉਨ੍ਹਾਂ ਵਿਚ ਦਰਜ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ. ਆਂਗਣਵਾੜੀ ਵਰਕਰ ਕਰਨਗੇ | ਆਂਗਣਵਾੜੀ ਵਰਕਰ ਨੂੰ ਪ੍ਰਤੀ ਲਾਭਪਾਤਰੀ 40 ਰੁਪਏ ਦੇ ਹਿਸਾਬ ਨਾਲ ਨੂੰ ਮੁਹੱਈਆ ਕਰਾਏ ਜਾਣਗੇ ਪਰ ਇੱਥੇ ਯੂਨੀਅਨ ਆਗੂ ਨੇ ਇਨ੍ਹਾਂ ਹੁਕਮਾਂ ਦਾ ਸਖ਼ਤ ਵਿਰੋਧ ਕਰਦਿਆਂ ਆਖਿਆ ਕਿ ਇਹ ਕੰਮ ਜੋ ਕਿ ਦੀ ਕੇ.ਵਾਈ.ਸੀ. ਕਰਨਾ ਡਿਪੂ ਹੋਲਡਰਾਂ ਦਾ ਕੰਮ ਹੈ, ਨਾ ਕਿ ਆਂਗਣਵਾੜੀ ਵਰਕਰ ਦਾ¢ ਜੇਕਰ ਸਰਕਾਰ ਨੇ ਆਪਣਾ ਇਹ ਹੁਕਮ ਵਾਪਸ ਨਾ ਲਿਆ ਤਾਂ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰ ਹੈਲਪਰ ਵਿਰੋਧ ਕਰਨ ਦੇ ਨਾਲ-ਨਾਲ ਬਲਾਕ ਜ਼ਿਲ੍ਹਾ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਧਰਨੇ ਦਿੱਤੇ ਜਾਣਗੇ¢