20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਬੱਡੀ ਐਸੋਸੀਏਸ਼ਨ ਵਲੋਂ ਸਬ ਜੂਨੀਅਰ ਮਾਨਸਾ ਕਬੱਡੀ ਲੀਗ ਦਾ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 24-09-2025
ਬਰੇਟਾ, 23 ਸਤੰਬਰ (ਜੀਵਨ ਸ਼ਰਮਾ)- ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਵਲੋਂ ਜ਼ਿਲੇ੍ਹ 'ਚ ਪਹਿਲੀ ਵਾਰ ਕਰਵਾਈ ਜਾ ਰਹੀ ਸਬ-ਜੂਨੀਅਰ ਮਾਨਸਾ ਕਬੱਡੀ ਲੀਗ (ਨੈਸ਼ਨਲ ਸਟਾਈਲ) ਮੁੰਡੇ ਅਤੇ ਕੁੜੀਆਂ ਦੇ ਮੈਚਾਂ ਦਾ ਚੌਥੇ ਗੇੜ ਦਾ ਟੂਰਨਾਮੈਂਟ ਪਿੰਡ ਕੁੱਲਰੀਆਂ ਵਿਖੇ ਕਰਵਾਇਆ ਗਿਆ | ਉਦਘਾਟਨ ਕਬੱਡੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਨ ਸਿੰਗਲਾ ਅਤੇ ਪਿ੍ੰਸੀਪਲ ਮਨਦੀਪ ਸਿੰਘ ਨੇ ਕੀਤਾ | ਪਟਵਾਰੀ ਬਲਵਿੰਦਰ ਸਿੰਘ, ਜਸਵੀਰ ਸਿੰਘ ਜੱਸੂ ਅਤੇ ਓਮ ਪ੍ਰਕਾਸ਼ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਲੀਗ ਟੂਰਨਾਮੈਂਟ 'ਚ ਸਿਲੈੱਕਟ ਕੀਤੀਆਂ ਹੋਈਆਂ ਜ਼ਿਲੇ੍ਹ ਨਾਲ ਸਬੰਧਿਤ ਮੁੰਡਿਆਂ ਦੀਆਂ 8 ਅਤੇ ਲੜਕੀਆਂ ਦੀਆਂ 4 ਟੀਮਾਂ ਨੇ ਭਾਗ ਲਿਆ | ਲੜਕਿਆਂ ਦੇ ਮੁਕਾਬਲਿਆਂ 'ਚ ਪਹਿਲਾ ਸਥਾਨ ਮਾਨਸਾ ਯੋਧਾਜ ਅਤੇ ਦੂਸਰਾ ਮਾਨਸਾ ਵਰੀਅਰਜ ਨੇ ਹਾਸਲ ਕੀਤਾ ਜਦਕਿ ਲੜਕੀਆਂ 'ਚੋਂ ਪਹਿਲਾ ਸਥਾਨ ਮਾਨਸਾ ਕੁਈਨਜ ਅਤੇ ਦੂਸਰਾ ਮਾਨਸਾ ਰਾਈਡਰਜ ਨੇ ਪ੍ਰਾਪਤ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਧਰਮਪੁਰਾ, ਬਸੰਤ ਸਿੰਘ ਬਖਸ਼ੀਵਾਲਾ, ਜਸਵੀਰ ਸਿੰਘ ਮੰਘਾਣੀਆਂ, ਕੁਲਦੀਪ ਸਿੰਘ ਚਹਿਲਾਂਵਾਲਾ, ਮੱਖਣ ਸਿੰਘ ਰਾਏਪੁਰ, ਸ਼ਮਸ਼ੇਰ ਸਿੰਘ ਮਾਨਸਾ, ਬੁੱਧ ਸਿੰਘ ਭੀਖੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਿੰਡਾਂ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਅਗਲੀ ਖ਼ਬਰ ਕਰਜ਼ਾ ਲੈਣ ਆਏ ਗਾਹਕ ਨੇ ਬੈਂਕ ਮੈਨੇਜਰ ਅਤੇ ਸੁਰੱਖਿਆ ਗਾਰਡ 'ਤੇ ਬਦ-ਸਲੂਕੀ ਦੇ ਲਗਾਏ ਦੋਸ਼-ਬੈਂਕ ਮੈਨੇਜਰ ਨੇ ਦੋਸ਼ ਨਕਾ...
Ad Position 24