ਮਾਨਸਾ ਪੁਲਿਸ ਵਲੋਂ ਚਿੱਟਾ ਤੇ ਨਸ਼ੀਲੀਆਂ ਗੋਲੀਆਂ ਬਰਾਮਦ, 4 ਖ਼ਿਲਾਫ਼ ਮੁਕੱਦਮਾ ਦਰਜ
ਅਜੀਤ ਡੈਸਕ
26-09-2025
ਨਸ਼ੀਲੀਆਂ ਗੋਲੀਆਂ ਬਰਾਮਦ
ਥਾਣਾ ਸਰਦੂਲਗੜ੍ਹ ਪੁਲਿਸ ਟੀਮ ਨੇ ਪਿੰਡ ਖੈਰਾ ਕਲਾਂ ਨਜ਼ਦੀਕ ਗਸ਼ਤ ਦੌਰਾਨ ਅਮਨਜੋਤ ਸਿੰਘ ਵਾਸੀ ਆਹਲੂਪੁਰ ਨੰੂ ਹਿਰਾਸਤ ਵਿਚ ਲੈ ਕੇ ਉਸ ਕੋਲੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਉਸ ਖ਼ਿਲਾਫ਼ ਐਨ. ਡੀ. ਪੀ. ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਡੋਪ ਟੈਸਟ ਪੋਜ਼ੀਟਿਵ ਆਉਣ 'ਤੇ ਮਾਮਲਾ ਦਰਜ
ਇਸੇ ਤਰ੍ਹਾਂ ਸਦਰ ਬੁਢਲਾਡਾ ਪੁਲਿਸ ਨੇ ਸੰਦੀਪ ਸਿੰਘ ਵਾਸੀ ਬੱਛੋਆਣਾ ਦਾ ਸਿਵਲ ਹਸਪਤਾਲ ਬੁਢਲਾਡਾ ਅਤੇ ਥਾਣਾ ਜੋਗਾ ਪੁਲਿਸ ਨੇ ਜੋਧਾ ਸਿੰਘ ਵਾਸੀ ਬੁਰਜ ਰਾਠੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਡੋਪ ਟੈੱਸਟ ਕਰਵਾਇਆ ਗਿਆ | ਰਿਪੋਰਟ ਪੋਜੀਟਿਵ ਆਉਣ 'ਤੇ ਦੋਵਾਂ ਖ਼ਿਲਾਫ਼ ਐਨ. ਡੀ. ਪੀ. ਐਸ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |