25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਨੰਬਰਦਾਰਾਂ ਵਲੋਂ ਪੰਜਾਬ ਸਰਕਾਰ 'ਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦਾ ਦੋਸ਼

Ad Position 21
No active advertisement
ਅਜੀਤ ਡੈਸਕ 26-09-2025
ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਨੰਬਰਦਾਰਾਂ ਨੇ ਪੰਜਾਬ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ | ਇੱਥੇ ਪੰਜਾਬ ਨੰਬਰਦਾਰ ਯੂਨੀਅਨ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਕਲਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਯੂਨੀਅਨ ਦੀਆਂ ਭਖਦੀਆਂ ਮੰਗਾਂ ਤੁਰੰਤ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਸਾਢੇ 3 ਸਾਲ ਬੀਤ ਜਾਣ 'ਤੇ ਮਾਨ ਸਰਕਾਰ ਵਾਅਦਾ ਨਿਭਾਅ ਨਹੀਂ ਰਹੀ | ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਮਾਣ ਭੱਤੇ 'ਚ ਵਾਧਾ ਕਰਨ ਦੇ ਨਾਲ ਹੀ ਬੱਸ ਕਿਰਾਇਆ ਮੁਆਫ਼ ਕੀਤਾ ਜਾਵੇ ਅਤੇ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਤਹਿਸੀਲ 'ਚ ਮਾਲ ਵਿਭਾਗ ਦੇ ਕੰਮਾਂ ਤੋਂ ਇਲਾਵਾ ਰਜਿਸਟਰੀ 'ਤੇ ਵੀ ਹੋਰ ਵਿਅਕਤੀਆਂ ਦੀ ਤਸਦੀਕ ਮੰਨੀ ਜਾਂਦੀ ਹੈ, ਨੂੰ ਬੰਦ ਕਰਕੇ ਨੰਬਰਦਾਰ ਦੀ ਤਸਦੀਕ ਮੰਨੀ ਜਾਵੇ | ਇਸ ਮੌਕੇ ਗੁਰਬਰਨ ਸਿੰਘ ਕੁਲਾਣਾ, ਮਲਕੀਤ ਸਿੰਘ ਫਫੜੇ, ਜਗਤਾਰ ਸਿੰਘ ਭਾਦੜਾ, ਗੁਰਮੀਤ ਸਿੰਘ ਹੀਰੋਂ, ਮਤਵਾਲ ਸਿੰਘ ਹੀਰੋਂ, ਸੁਖਪਾਲ ਸਿੰਘ ਖੀਵਾ, ਅਮਨਦੀਪ ਸਿੰਘ ਦਲੇਲਵਾਲਾ, ਹਰਵਿੰਦਰ ਸਿੰਘ ਫਫੜੇ, ਜਗਰੂਪ ਸਿੰਘ ਸੱਦਾ ਸਿੰਘ ਵਾਲਾ, ਬੂਟਾ ਸਿੰਘ ਖੋਖਰ, ਰਾਜਾ ਸਿੰਘ ਬੱਲੂਆਣਾ, ਨਛੱਤਰ ਸਿੰਘ ਨੰਗਲ, ਅਵਤਾਰ ਸਿੰਘ ਮੰਢਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਦ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਜੇ ਦਿਨ ਮੁਕਾਬਲੇ ਰੌਚਕ ਰਹੇ ਅਗਲੀ ਖ਼ਬਰ ਮਾਨਸਾ ਪੁਲਿਸ ਵਲੋਂ ਚਿੱਟਾ ਤੇ ਨਸ਼ੀਲੀਆਂ ਗੋਲੀਆਂ ਬਰਾਮਦ, 4 ਖ਼ਿਲਾਫ਼ ਮੁਕੱਦਮਾ ਦਰਜ
Ad Position 24