ਪ੍ਰਭੂ ਸ੍ਰੀ ਰਾਮ ਚੰਦਰ ਜੀ ਨੂੰ ਵਣ ਜਾਣ ਤੋਂ ਰੋਕਣ ਦਾ ਦਿ੍ਸ਼ ਦੇਖ ਭਾਵੁਕ ਹੋਏ ਲੋਕ
ਮਾਨਸਾ ਵਿਖੇ ਸ੍ਰੀ ਰਾਮਲੀਲ੍ਹਾ ਮੰਚਨ ਮੌਕੇ ਪੇਸ਼ਕਾਰੀ ਕਰਦੇ ਹੋਏ ਕਲਾਕਾਰ | ਤਸਵੀਰ : ਸੇਮੀ ਮਾਨਸਾ
<br/>
27-09-2025
ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਲੀਲ੍ਹਾ ਦਾ ਮੰਚਨ ਜਾਰੀ
-ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵਲੋ ਖੇਡੀ ਜਾ ਰਹੀ ਰਾਮਲੀਲ੍ਹਾ ਦੀ ਛੇਵੀਂ ਨਾਈਟ ਦਾ ਉਦਘਾਟਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਨੇ ਕੀਤਾ | ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ 'ਚ ਨੌਜਵਾਨ ਪੀੜੀ ਸ੍ਰੀ ਰਾਮ ਚੰਦਰ ਜੀ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ | ਇਸ ਮੌਕੇ ਵਿਨੋਦ ਰਾਣੀ, ਐਡਵੋਕੇਟ ਪ੍ਰੇਮ ਕੁਮਾਰ ਸਿੰਗਲਾ, ਨਵੀ ਜਿੰਦਲ, ਵਿਜੇ ਕੁਮਾਰ ਧੀਰ, ਬਿੱਟੂ ਸ਼ਰਮਾ, ਜਗਦੀਸ਼ ਜੋਗਾ, ਲੋਕ ਰਾਜ, ਪਵਨ ਕੁਮਾਰ ਧੀਰ, ਸੁਭਾਸ਼ ਕਾਕੜਾ, ਭੋਲਾ ਸ਼ਰਮਾ, ਵਿਨੋਦ ਬਠਿੰਡਾ, ਜਨਕ ਰਾਜ, ਸਤੀਸ਼ ਕੁਮਾਰ ਧੀਰ, ਦੀਵਾਨ ਭਾਰਤੀ ਆਦਿ ਹਾਜ਼ਰ ਸਨ |