15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪ੍ਰਭੂ ਸ੍ਰੀ ਰਾਮ ਚੰਦਰ ਜੀ ਨੂੰ ਵਣ ਜਾਣ ਤੋਂ ਰੋਕਣ ਦਾ ਦਿ੍ਸ਼ ਦੇਖ ਭਾਵੁਕ ਹੋਏ ਲੋਕ

Ad Position 21
No active advertisement
ਅਜੀਤ ਡੈਸਕ 27-09-2025
ਮਾਨਸਾ, 26 ਸਤੰਬਰ (ਰਾਵਿੰਦਰ ਸਿੰਘ ਰਵੀ)- ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸਟੇਜ ਤੋਂ ਖੇਡੀ ਜਾ ਰਹੀ ਰਾਮਲੀਲ੍ਹਾ ਦੀ 6ਵੀਂ ਰਾਤ ਦਾ ਉਦਘਾਟਨ ਡਾ. ਜੀਵਨ ਕੁਮਾਰ ਐਮ.ਡੀ. ਮੈਡੀਸਨ ਨੇ ਕੀਤਾ | ਕਲਾਕਾਰਾਂ ਵਲੋਂ ਸ਼੍ਰੀ ਰਾਮ ਚੰਦਰ ਦਾ ਵਣ ਜਾਣਾ, ਪਰਜਾ ਵਾਸੀਆਂ ਦਾ ਭਾਵੁਕ ਹੋ ਕੇ ਉਨ੍ਹਾਂ ਨੂੰ ਰੋਕਣਾ, ਸੁਮੰਤ ਵਾਪਸੀ, ਰਾਜਾ ਦਸ਼ਰਥ ਮਰਨ ਆਦਿ ਦਿ੍ਸ਼ ਪੇਸ਼ ਕੀਤੇ ਗਏ | ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਰਾਮ ਲੀਲ੍ਹਾ ਜੀ ਦਾ ਸਫਲ ਮੰਚਨ ਕਰਦਾ ਆ ਰਿਹਾ ਹੈ ਤਾਂ ਜੋ ਅੱਜ ਦੀ ਪੀੜ੍ਹੀ ਪ੍ਰਭੂ ਜੀ ਦੀ ਮਹਿਮਾ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹੇ ਅਤੇ ਆਪਣੇ ਮਾਤਾ-ਪਿਤਾ ਦੀ ਆਗਿਆ ਵਿਚ ਰਹਿ ਕੇ ਸਮਾਜ ਵਿਚ ਚੰਗੇ ਪ੍ਰਾਣੀ ਵਜੋਂ ਵਿਚਰ ਸਕੇ | ਇਸ ਮੌਕੇ ਹਰੀ ਰਾਮ ਡਿੰਪਾ, ਵੀਨੂੰ ਕੁਮਾਰ ਝੁਨੀਰ, ਬਲਜੀਤ ਸ਼ਰਮਾ, ਪ੍ਰੇਮ ਕੁਮਾਰ, ਸੁਰਿੰਦਰ ਨੰਗਲੀਆ, ਸੁਸ਼ੀਲ ਕੁਮਾਰ ਵਿੱਕੀ, ਅਰੁਣ ਅਰੋੜਾ, ਬਨਵਾਰੀ ਲਾਲ ਬਜਾਜ, ਨਵਜੋਤ ਬੱਬੀ, ਵਿਸ਼ਾਲ ਸ਼ਰਮਾ, ਵਰੁਣ ਬਾਂਸਲ ਵੀਣੂ, ਰਾਜ ਕੁਮਾਰ ਰਾਜੀ, ਰਾਜੇਸ਼ ਕੁਮਾਰ ਪੂੜਾ, ਮਾ. ਕਿ੍ਸ਼ਨ ਕੁਮਾਰ, ਪ੍ਰਵੀਨ ਗੋਇਲ, ਸੋਨੂੰ ਕੁਮਾਰ ਰੱਲਾ ਆਦਿ ਹਾਜ਼ਰ ਸਨ |
ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਲੀਲ੍ਹਾ ਦਾ ਮੰਚਨ ਜਾਰੀ
-ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵਲੋ ਖੇਡੀ ਜਾ ਰਹੀ ਰਾਮਲੀਲ੍ਹਾ ਦੀ ਛੇਵੀਂ ਨਾਈਟ ਦਾ ਉਦਘਾਟਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਨੇ ਕੀਤਾ | ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ 'ਚ ਨੌਜਵਾਨ ਪੀੜੀ ਸ੍ਰੀ ਰਾਮ ਚੰਦਰ ਜੀ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ | ਇਸ ਮੌਕੇ ਵਿਨੋਦ ਰਾਣੀ, ਐਡਵੋਕੇਟ ਪ੍ਰੇਮ ਕੁਮਾਰ ਸਿੰਗਲਾ, ਨਵੀ ਜਿੰਦਲ, ਵਿਜੇ ਕੁਮਾਰ ਧੀਰ, ਬਿੱਟੂ ਸ਼ਰਮਾ, ਜਗਦੀਸ਼ ਜੋਗਾ, ਲੋਕ ਰਾਜ, ਪਵਨ ਕੁਮਾਰ ਧੀਰ, ਸੁਭਾਸ਼ ਕਾਕੜਾ, ਭੋਲਾ ਸ਼ਰਮਾ, ਵਿਨੋਦ ਬਠਿੰਡਾ, ਜਨਕ ਰਾਜ, ਸਤੀਸ਼ ਕੁਮਾਰ ਧੀਰ, ਦੀਵਾਨ ਭਾਰਤੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ਦੇ ਮਾਮਲੇ 'ਚ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ- ਪੀ. ਕੇ. ਯੂ. ਅਗਲੀ ਖ਼ਬਰ ਪ੍ਰਭੂ ਸ੍ਰੀ ਰਾਮ ਚੰਦਰ ਜੀ ਨੂੰ ਵਣ ਜਾਣ ਤੋਂ ਰੋਕਣ ਦਾ ਦਿ੍ਸ਼ ਦੇਖ ਭਾਵੁਕ ਹੋਏ ਲੋਕ
Ad Position 24