ਭੀਖੀ, 18 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਵਿਦਿਆਰਥੀਆਂ ਵਿਚ ਅਨੀਮੀਆ ਦੀ ਜਾਂਚ ਕੀਤੀ ਗਈ | ਸਿੱਖਿਆ ਵਿਭਾਗ ਦੀਆ ਹਦਾਇਤਾਂ ਤੇ ਵਿਦਿਆਰਥੀਆਂ ਦੀ ਹਾਜ਼ਰੀ 100 ਫ਼ੀਸਦੀ ਯਕੀਨੀ ਬਣਾਈ ਗਈ | ਸਕੂਲ ਮੁਖੀ ਅਮਰੀਕ ਸਿੰਘ ਅਤੇ ਸਿਹਤ ਨੋਡਲ ਅਧਿਆਪਕ ਨੀਸ਼ੂ ਗਰਗ ਨੇ ਦੱਸਿਆ ਕਿ ਅਨੀਮੀਆ ਮੁਕਤ ਭਾਰਤ ਅਭਿਆਨ ਤਹਿਤ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਸ ਮੌਕੇ ਏ.ਐਨ.ਐਮ ਬਲਜੀਤ ਕੌਰ, ਯਾਦਵਿੰਦਰ ਸਿੰਘ, ਸੱਤਪ੍ਰਤਾਪ ਸਿੰਘ ਤੋਂ ਇਲਾਵਾ ਅਧਿਆਪਕ ਕਰਮਜੀਤ ਕੌਰ, ਰਮਨਪ੍ਰੀਤ ਕੌਰ, ਅਜੈ ਕੁਮਾਰ, ਨਵਨੀਸ਼ ਕੁਮਾਰ, ਆਸ਼ਾ ਵਰਕਰ ਜਸਵੀਰ ਕੌਰ, ਰਾਣੀ ਬੇਗਮ, ਜਸਵੀਰ ਕੌਰ, ਰਵੀਨਾ ਆਦਿ ਹਾਜ਼ਰ ਸਨ |