ਨਵਾਂਸ਼ਹਿਰ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇ. ਸੀ. ਪਬਲਿਕ ਸਕੂਲ ਨੇ ਸਕੂਲ ਪਿ੍ੰਸੀਪਲ ਕੰਮ ਸੀ. ਈ. ਓ. (ਗਰੁੱਪ ਕੈਪਟਨ) ਅਸ਼ਵਨੀ ਦੱਤਾ ਦੀ ਦੇਖ ਰੇਖ 'ਚ ਦੀਵਾਲੀ ਮਨਾਉਣ ਲਈ ਇਕ ਸਾਦਾ ਸਮਾਗਮ ਕਰਵਾਇਆ | ਅਧਿਆਪਕਾਂ ਨੇ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਤੱਕ ਆਪਣੀਆਂ ਜਮਾਤਾਂ 'ਚ ਕਰੀਬ 220 ਵਿਦਿਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ | ਐਕਟੀਵਿਟੀ ਕੋਆਰਡੀਨੇਟਰ ਮੀਨੂੰ ਕੰਡਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖੋ-ਵੱਖ ਕਿਸਮਾਂ ਦੇ ਦੀਵੇ, ਮੋਮਬੱਤੀਆਂ ਦੀ ਸਜਾਵਟ, ਥਾਲੀ ਸਜਾਈ, ਸਜਾਏ ਹੋਏ ਕਮਰੇ ਦੇ ਦਰਵਾਜ਼ੇ ਬਣਾਏ ਤੇ ਆਪਣੀਆਂ ਜਮਾਤਾਂ 'ਚ ਰੰਗੋਲੀ ਬਣਾਈ | ਵਿਦਿਆਰਥੀਆਂ ਨੇ ਦੀਵੇ ਤੇ ਮੋਮਬੱਤੀਆਂ ਫੜ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਵੀ ਪ੍ਰਣ ਲਿਆ | ਦੀਵੇ ਤੇ ਮੋਮਬੱਤੀਆਂ ਬਣਾਉਣ ਦੇ ਮੁਕਾਬਲੇ 'ਚ ਸੱਤਵੀਂ ਜਮਾਤ ਦੀ ਅਨੰਨਿਆ ਨੇ ਪਹਿਲਾ, ਅੱਠਵੀਂ ਦੀ ਅਰਸ਼ਦੀਪ ਨੇ ਦੂਜਾ ਤੇ ਪਹਿਲੀ ਦੇ ਅਰਸ਼ਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਰੰਗੋਲੀ ਮੁਕਾਬਲੇ 'ਚ 12ਵੀਂ ਦੇ ਸੈਕਸ਼ਨ ਕੇ ਨੇ ਪਹਿਲਾ, ਨੌਵੀਂ ਨੇ ਦੂਜਾ ਤੇ ਦਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰ. ਅਸ਼ਵਨੀ ਦੱਤਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਪ੍ਰਤੀ ਜਾਗਰੂਕ ਕਰਦੇ ਹਨ | ਦੀਵਾਲੀ ਘਰ 'ਚ ਸਾਦੀ ਹੋਣੀ ਚਾਹੀਦੀ ਹੈ | ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਨਾਲ ਵਾਤਾਵਰਣ ਸਾਫ਼ ਰਹਿੰਦਾ ਹੈ ਤੇ ਹਰ ਜੀਵ ਦੀ ਸਿਹਤ ਚੰਗੀ ਰਹਿੰਦੀ ਹੈ | ਮੈਡਮ ਰੰਜਨਾ ਤੇ ਬਿਮਲਾ ਨੇ ਜੱਜ ਦੀ ਭੂਮਿਕਾ ਅਦਾ ਕੀਤੀ | ਮੌਕੇ 'ਤੇ ਹੈਡ ਮਾਸਟਰ ਗੁਰਪ੍ਰੀਤ ਸਿੰਘ, ਰਾਜਵੀਰ ਕੌਰ, ਸੁਰਿੰਦਰ ਪਾਲ ਕੌਰ, ਪੀ. ਟੀ. ਆਈ. ਮਨੀਸ਼ਾ ਰਾਣੀ ਆਦਿ ਸਹਿਤ ਸਾਰੇ ਅਧਿਆਪਕ ਮੌਜੂਦ ਰਹੇ |