14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕਰਿਆਮ ’ਚ ‘ਆਪ’ ਨੂੰ ‘ਲੋਕ ਮਿਲਣੀ’ ਮੌਕੇ ਮਿਲਿਆ ਭਰਵਾਂ ਹੁੰਗਾਰਾ ਸਰਪੰਚ ਤੇ ਪੰਚਾਂ ਸਮੇਤ ਬਹੁ ਗਿਣਤੀ ਲੋਕ ‘ਆਪ’ ’ਚ ਸ਼ਾਮਲ

ਸਾਹਲੋਂ, 14 ਅਗਸਤ (ਜਰਨੈਲ ਸਿੰਘ ਨਿੱਘ੍ਹਾ) - ਪਿੰਡ ਕਰਿਆਮ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਨਵਾਂਸ਼ਹਿਰ ਦੇ ਨਵ-ਨਿਯੁਕਤ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਦੇ ਉਦਮਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਪਿੰਡ ਵਿੱਚ ਪਾਰਟੀ ਦੀ ‘ਲੋਕ ਮਿਲਣੀ’ ਦੌਰਾਨ ਲੋਕਾਂ ਦੇ ਭਰਵੇਂ ਹੁੰਗਾਰੇ ਨਾਲ ਸਰਪੰਚ ਅਤੇ ਪੰਚਾਂ ਸਮੇਤ ਬਹੁ ਗਿਣਤੀ ਪਿੰਡ ਵਾਸੀ ‘ਆਪ’ ਵਿਚ ਸ਼ਾਮਲ ਹੋਏ। ਇਸ ਮੌਕੇ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਪਾਰਟੀ ਵਿੱਚ ਸ਼ਾਮਲ ਸਮੂਹ ਪਿੰਡ ਵਾਸੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਜੋ ਗਰੰਟੀਆਂ ਕੀਤੀਆਂ ਸਨ ਉਹ ਆਪਣੇ ਕਾਰਜ ਕਾਲ ਦੌਰਾਨ ਸਾਰੀਆਂ ਪੂਰੀਆਂ ਕੀਤੀਆਂ ਹਨ।

Ad Position 21
No active advertisement
ਅਜੀਤ ਡੈਸਕ 15-08-2026
ਸਾਹਲੋਂ, 14 ਅਗਸਤ (ਜਰਨੈਲ ਸਿੰਘ ਨਿੱਘ੍ਹਾ) - ਪਿੰਡ ਕਰਿਆਮ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਨਵਾਂਸ਼ਹਿਰ ਦੇ ਨਵ-ਨਿਯੁਕਤ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਦੇ ਉਦਮਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਪਿੰਡ ਵਿੱਚ ਪਾਰਟੀ ਦੀ ‘ਲੋਕ ਮਿਲਣੀ’ ਦੌਰਾਨ ਲੋਕਾਂ ਦੇ ਭਰਵੇਂ ਹੁੰਗਾਰੇ ਨਾਲ ਸਰਪੰਚ ਅਤੇ ਪੰਚਾਂ ਸਮੇਤ ਬਹੁ ਗਿਣਤੀ ਪਿੰਡ ਵਾਸੀ ‘ਆਪ’ ਵਿਚ ਸ਼ਾਮਲ ਹੋਏ। ਇਸ ਮੌਕੇ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਪਾਰਟੀ ਵਿੱਚ ਸ਼ਾਮਲ ਸਮੂਹ ਪਿੰਡ ਵਾਸੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਜੋ ਗਰੰਟੀਆਂ ਕੀਤੀਆਂ ਸਨ ਉਹ ਆਪਣੇ ਕਾਰਜ ਕਾਲ ਦੌਰਾਨ ਸਾਰੀਆਂ ਪੂਰੀਆਂ ਕੀਤੀਆਂ ਹਨ। ਇਸ ਮੌਕੇ ਸਮਾਜ ਸੇਵੀ ਨਰਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਾਡਾ ਪਰਿਵਾਰ ਪਹਿਲਾਂ ਤੋਂ ਪਿੰਡ ਦੀ ਸੇਵਾ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਜੀ ਪਿੰਡ ਦੇ ਨੰਬਰਦਾਰ ਹੋਣ ਦੇ ਨਾਲ-ਨਾਲ ਸਰਪੰਚ ਰਹੇ ਅਤੇ ਦਾਦਾ ਜੀ ਪੰਚ ਤੇ ਹੁਣ ਮੇਰੀ ਪਤਨੀ ਮਨਜੀਤ ਕੌਰ ਸਰਪੰਚ ਹੈ। ਉਨ੍ਹਾਂ ਨੇ ਦੱਸਿਆ ਸਾਡੀ ਅਤੇ ਸਾਡੇ ਸਾਥੀਆਂ ਦੀ ਪਾਰਟੀ ਆਗੂਆਂ ਨਾਲ ਚਲੀ ਆ ਰਹੀ ਨਰਾਜ਼ਗੀ ਨੂੰ ਖਤਮ ਕਰਕੇ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਅਪਣਾ ਕੇ ਅਸੀ ਸਾਰੇ ਲੋਕ ਹਿੱਤ ਵਿੱਚ ਪਿੰਡ ਦੇ ਸਰਬਪੱਖੀ ਵਿਕਾਸ ਲਈ ਸੇਵਾ ਕਰਾਂਗੇਂ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ‘ਆਪ’ ਪਾਰਟੀ ਲੱਕੀ ਲੱਧੜ, ਜ਼ਿਲ੍ਹਾ ਵਾਈਸ ਯੂਥ ਪ੍ਰਧਾਨ ਪ੍ਰਭਦੀਪ ਸਿੰਘ ਸਰਪੰਚ, ਸਾਬਕਾ ਐਮ.ਸੀ ਡਾ: ਕਮਲ, ਦਿਲਜੀਤ ਸਿੰਘ, ਲੱਡੂ ਮਾਹਲੋਂ, ਵਰਿੰਦਰ ਸ਼ਾਹਪੁਰ, ਠੇਕੇਦਾਰ ਗੁਰਨਾਮ ਸਿੰਘ, ਸਰਪੰਚ ਮਲਕੀਤ ਸਿੰਘ ਭੰਗਲ ਕਲਾਂ, ਸਰਪੰਚ ਮਨਜੀਤ ਕੌਰ, ਗੀਤਾ ਰਾਣੀ ਪੰਚ, ਜਸਵਿੰਦਰ ਕੌਰ ਪੰਚ, ਅਮਰੀਕ ਸਿੰਘ ਪੰਚ , ਰਣਜੋਧ ਸਿੰਘ ਅਟਵਾਲ, ਜਸਵੀਰ ਸਿੰਘ, ਗਿਆਨ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਕੌਰ, ਨਿਰਮਲ ਸਿੰਘ, ਰੇਸ਼ਮ ਸਿੰਘ ਘਟਾਰੋਂ, ਪ੍ਰਸ਼ੋਤਮ ਲਾਲ, ਦਵਿੰਦਰ ਪਾਲ ਆਦਿ ਵੀ ਪਿੰਡ ਵਾਸੀ ਸਨ।
Ad Position 22
No active advertisement
ਪਿਛਲੀ ਖ਼ਬਰ ਮੰਦਰ ਬਾਬਾ ਖਜ਼ਾਨਾ ਨਾਮਸੌਤ ਪਿੰਡ ਸੋਇਤਾ ਦੇ ਸਾਲਾਨਾ ਸੱਭਿਆਚਾਰਕ ਜੋੜ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਆਰ. ਕੇ. ਆਰਿਆ ਕਾਲਜ ਨਵਾਂਸ਼ਹਿਰ ਵਿਖੇ ਮੈਰਾਥਨ ਕਰਵਾਈ
Ad Position 24