14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਦੋਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਵਿਖੇ ਕੀਰਤਨ ਗਾਇਨ ਕਰਦਾ ਜਥਾ ਤੇ ਹਾਜ਼ਰ ਸੰਗਤਾਂ। ਧੱਫੜੀ ਰੋਗ ਦੇ ਪ੍ਰਕੋਪ ਤੋਂ ਬਚਾਅ ਲਈ ਪ੍ਰਸ਼ਾਸਨ ਤੁਰੰਤ ਹੀ ਯੋਗ ਉਪਰਾਲੇ ਕਰਨ ਨੂੰ ਦੇਵੇ ਤਰਜੀਹ - ਅਜੇ ਮੰਗੂਪੁਰ

ਬਲਾਚੌਰ, 14 ਅਗਸਤ (ਨਰੇਸ ਧੌਲ) - ਪਸ਼ੂਆਂ ਨੂੰ ਹੋਣ ਵਾਲੇ ਧੱਫੜੀ ਰੋਗ ਦੇ ਪ੍ਰਕੋਪ ਤੋਂ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਹੀ ਯੋਗ ਉਪਰਾਲੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਪ੍ਰਗਟਾਵਾ ਚੌਧਰੀ ਅਜੇ ਮੰਗੂਪੁਰ ਕਾਂਗਰਸ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਇਲਾਕੇ ਅੰਦਰ ਮਹਾਂਮਾਰੀ ਬਣ ਕੇ ਫੈਲ ਰਹੇ ਧੱਫੜੀ ਰੋਗ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ।

Ad Position 21
No active advertisement
ਦੋਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਵਿਖੇ ਕੀਰਤਨ ਗਾਇਨ ਕਰਦਾ ਜਥਾ ਤੇ ਹਾਜ਼ਰ ਸੰਗਤਾਂ। 15-08-2026
ਬਲਾਚੌਰ, 14 ਅਗਸਤ (ਨਰੇਸ ਧੌਲ) - ਪਸ਼ੂਆਂ ਨੂੰ ਹੋਣ ਵਾਲੇ ਧੱਫੜੀ ਰੋਗ ਦੇ ਪ੍ਰਕੋਪ ਤੋਂ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਹੀ ਯੋਗ ਉਪਰਾਲੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਪ੍ਰਗਟਾਵਾ ਚੌਧਰੀ ਅਜੇ ਮੰਗੂਪੁਰ ਕਾਂਗਰਸ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਇਲਾਕੇ ਅੰਦਰ ਮਹਾਂਮਾਰੀ ਬਣ ਕੇ ਫੈਲ ਰਹੇ ਧੱਫੜੀ ਰੋਗ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਵੀ ਇਸ ਮਾਰੂ ਰੋਗ ਨੇ ਕੰਢੀ ਦੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਸੀ ਜਿਸ ਦੇ ਝੰਬੇ ਹੋਏ ਕਿਸਾਨ ਹੁਣ ਤੱਕ ਵੀ ਤਾਬੇ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਬਹੁ ਗਿਣਤੀ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦਾ ਧੰਦਾ ਵੀ ਕਰ ਰਹੇ ਹਨ ਜਿਸ ਨਾਲ ਘਰੇਲੂ ਅਰਥਿਕਤਾ ਨੂੰ ਵੱਡਾ ਹੁਲਾਰਾ ਮਿਲਦਾ ਹੈ। ਪ੍ਰੰਤੂ ਜਦੋਂ ਇਸ ਤਰਾਂ ਦੀ ਭਿਆਨਕ ਬਿਮਾਰੀ ਲੱਖਾਂ ਰੁਪਏ ਦੀ ਕੀਮਤ ਵਾਲੇ ਪਸ਼ੂ ਧਨ ਨੂੰ ਆਪਣੀ ਲਪੇਟ ਵਿੱਚ ਲੈਂਦੀ ਹੈ ਤਾਂ ਥੋੜੀ ਜਿਹੀ ਅਣਗਹਿਲੀ ਵਰਤਣ ’ਤੇ ਵੀ ਜਿੱਥੇ ਬੇਜੁਬਾਨ ਪਸ਼ੂ ਆਪਣੀ ਜਾਨ ਤੋਂ ਜਾਂਦਾ ਹੈ ਉੱਥੇ ਸਬੰਧਤ ਕਿਸਾਨ ਨੂੰ ਵੀ ਲੱਖਾਂ ਰੁਪਏ ਦੀ ਢਾਹ ਲੱਗਦੀ ਹੈ। ਇਸ ਤਰਾਂ ਦੀਆਂ ਘਟਨਾਵਾਂ ਨਾਲ ਬਹੁ ਗਿਣਤੀ ਕਿਸਾਨ ਪਸ਼ੂ ਪਾਲਣ ਦੇ ਧੰਦੇ ਤੋਂ ਵੀ ਕਿਨਾਰਾ ਕਰਨ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਰੋਗ ਦੀ ਇਲਾਕੇ ਅੰਦਰ ਹਾਲੇ ਸ਼ੁਰੂਆਤ ਹੀ ਹੋਈ ਹੈ ਪ੍ਰੰਤੂ ਜੇਕਰ ਸਰਕਾਰ, ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਹੁਣ ਤੋਂ ਹੀ ਯੋਗ ਉਪਰਾਲੇ ਕਰਨ ਨੂੰ ਤਰਜੀਹ ਦੇਵੇ ਤਾਂ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਪੂਰਜੋਰ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਬਿਮਾਰੀ ਭਿਆਨਕ ਰੂਪ ਧਾਰਨ ਕਰਕੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰੇ ਸਰਕਾਰ ਨੂੰ ਪਹਿਲ ਦੇ ਅਧਾਰ ’ਤੇ ਇਸ ਬਿਮਾਰੀ ਦੀ ਰੋਕਥਾਮ ਲਈ ਯੋਗ ਉਪਰਾਲੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੇ ਵਿਦਿਆਰਥੀਆਂ ਦਾ ਬੈਡਮਿੰਟਨ ਮੁਕਾਬਲੇ ’ਚ ਰਿਹਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮੰਦਰ ਬਾਬਾ ਖਜ਼ਾਨਾ ਨਾਮਸੌਤ ਪਿੰਡ ਸੋਇਤਾ ਦੇ ਸਾਲਾਨਾ ਸੱਭਿਆਚਾਰਕ ਜੋੜ ਮੇਲੇ ਦਾ ਪੋਸਟਰ ਜਾਰੀ
Ad Position 24