02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬੋਹਾ ਦੇ ਸਿਹਤ ਕੇਂਦਰ 'ਚ ਡਾਕਟਰਾਂ ਤੇ ਦਵਾਈਆਂ ਦੀ ਘਾਟ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਬੋਹਾ, 31 ਅਕਤੂਬਰ (ਰਮੇਸ਼ ਤਾਂਗੜੀ)- ਵੱਡੀ ਆਬਾਦੀ ਵਾਲੇ ਕਸਬਾ ਬੋਹਾ ਨਾਲ ਆਸ-ਪਾਸ ਦੇ 50 ਪਿੰਡਾਂ ਦਾ ਸਬੰਧ ਹੈ | ਦੂਜੇ ਬੰਨੇ੍ਹ ਹਰਿਆਣਾ ਰਾਜ ਦੇ ਪੰਜਾਬੀ ਬੋਲਦੇ 30-35 ਪਿੰਡਾਂ ਦਾ ਆਉਣ-ਜਾਣ ਵੀ ਬੋਹਾ ਨਾਲ ਬਣਿਆ ਰਹਿੰਦਾ ਹੈ | ਬੋਹਾ-ਰਤੀਆ ਸਟੇਟ ਹਾਈਵੇ ਹੋਣ ਕਾਰਨ ਇਸ ਸੜਕ 'ਤੇ ਸਾਰਾ ਦਿਨ ਵੱਡੀ ਆਵਾਜਾਈ ਲੰਘਦੀ ਅਤੇ ਸਾਰੀ ਰਾਤ ਵੱਡੇ ਤੇ ਭਾਰ ਲੱਦੇ ਵਹੀਕਲ ਇੰਟਰ ਸਟੇਟ ਚੱਲਦੇ ਰਹਿੰਦੇ ਹਨ | ਇਲਾਕੇ ਦੇ ਪਿੰਡਾਂ 'ਚ ਅਕਸਰ ਹੀ ਹਰ ਰੋਜ਼ ਕਿੱਧਰੋਂ ਸੀਰੀਅਸ ਤੇ ਗੰਭੀਰ ਕਿਸਮ ਦੇ ਮਰੀਜ਼ ਆਉਂਦੇ ਰਹਿੰਦੇ ਹਨ | ਭਾਵੇਂ ਪਿੰਡਾਂ 'ਚ ਪੇਂਡੂ ਡਾਕਟਰ ਅਤੇ ਸਿਹਤ ਵਿਭਾਗ ਦਾ ਫ਼ੀਲਡ ਸਟਾਫ਼ ਦਿਨ-ਰਾਤ ਲੋਕਾਂ ਦੀ ਸੰਭਾਲ ਕਰਦਾ ਹੈ ਪਰ ਫਿਰ ਵੀ ਸੀਰੀਅਸ ਹਾਲਤਾਂ 'ਚ ਜਦੋਂ ਮਰੀਜ਼ ਨੂੰ ਬੋਹਾ ਲਿਆਂਦਾ ਜਾਂਦਾ ਹੈ ਤਾਂ ਇੱਥੋਂ ਦੇ ਆਯੂਸ਼ਮਾਨ ਅਰੋਗਿਆ ਕੇਂਦਰ 'ਚ ਇਕ ਡਾਕਟਰ ਤੇ ਫਾਰਮਾਸਿਸਟ ਵਲੋਂ ਮਰੀਜ਼ ਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਲੋਕ ਪਹਿਲਾਂ ਮਰੀਜ਼ ਦਾ ਇਲਾਜ ਮੁੱਢਲੀ ਅਵਸਥਾ 'ਚ ਪਿੰਡਾਂ 'ਚ ਹੀ ਕਰਵਾਉਂਦੇ ਰਹਿੰਦੇ ਹਨ ਅਤੇ ਜਦੋਂ ਬਿਮਾਰੀ ਇਕਦਮ ਵਧ ਜਾਂਦੀ ਹੈ ਤਾਂ ਉਦੋਂ ਉਸ ਨੂੰ ਸ਼ਹਿਰੀ ਹਸਪਤਾਲ ਵੱਲ ਚੁੱਕਿਆ ਜਾਂਦਾ ਹੈ | ਬੋਹਾ ਦਾ ਸਰਕਾਰੀ ਸਿਹਤ ਕੇਂਦਰ ਸਵੇਰੇ 9 ਤੋਂ 2 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ | ਬਾਅਦ 'ਚ ਜਿੰਦਰੇ ਲੱਗ ਜਾਂਦੇ ਹਨ | ਸਵੇਰੇ ਅਤੇ ਰਾਤ ਨੂੰ ਮਰੀਜ਼ਾਂ ਦੀ ਸੰਭਾਲ ਲਈ ਲੋਕ ਕਿੱਥੇ ਜਾਣ? ਇਹ ਕਿਸੇ ਦੀ ਸਮਝ 'ਚ ਨਹੀਂ ਆਉਂਦੀ | ਖ਼ਾਸ ਕਰ ਕੇ ਜਣੇਪਾ ਅਤੇ ਸੜਕ ਹਾਦਸਿਆਂ ਦੇ ਜ਼ਖ਼ਮੀਆਂ ਲਈ ਵੱਡੀ ਦਿੱਕਤ ਆ ਜਾਂਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਬੋਹਾ 'ਚ ਮੌਜੂਦਾ ਆਯੂਸ਼ਮਾਨ ਕੇਂਦਰ ਲਈ ਇੱਥੋਂ ਦੇ ਦਾਨੀ ਪੁਰਸ਼ ਸਰ ਮੌਲੀ ਰਾਮ ਮਦਨ ਲਾਲ ਦੇ ਪਰਿਵਾਰ ਵਲੋਂ 5 ਏਕੜ ਜਗ੍ਹਾ ਦਾਨ ਵਜੋਂ ਦਿੱਤੀ ਗਈ ਸੀ, ਜਿੱਥੇ ਜ਼ਿਲ੍ਹਾ ਰੈੱਡ ਕਰਾਸ ਦੀ ਸਹਾਇਤਾ ਨਾਲ ਹਸਪਤਾਲ ਦੀ ਇਮਾਰਤ ਉਸਾਰੀ ਗਈ ਸੀ | ਸਮੇਂ ਦੀਆਂ ਸਰਕਾਰਾਂ ਵਲੋਂ ਇੱਥੇ 25 ਬੈੱਡਾਂ ਦਾ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਕਿਸੇ ਵੀ ਸਰਕਾਰ ਨੇ ਇਸ ਦਾ ਦਰਜਾ ਨਹੀਂ ਵਧਾਇਆ | ਜੇਕਰ ਪਿਛਲੇ ਸਮੇਂ 'ਤੇ ਝਾਤ ਮਾਰੀਏ ਤਾਂ ਬੋਹਾ ਸਮੇਤ ਇਲਾਕੇ 'ਚੋਂ ਸੈਂਕੜੇ ਮੋਹਤਬਰ ਲੋਕ ਮੁੱਢਲੀ ਸਹਾਇਤਾ ਵਾਝੋਂ ਦਮ ਤੋੜ ਚੁੱਕੇ ਹਨ | ਇਸੇ ਤਰ੍ਹਾਂ ਹਾਦਸਾਗ੍ਰਸਤ ਲੋਕਾਂ ਦਾ ਵੀ ਜਾਨੀ ਨੁਕਸਾਨ ਹੋਇਆ ਹੈ | ਮੌਜੂਦਾ ਸਰਕਾਰ ਨੇ ਭਾਵੇਂ ਇਸ ਦਾ ਦਰਜਾ ਘਟਾ ਕੇ ਇੱਥੇ ਡਾਕਟਰ ਨੂੰ ਰੈਗੂਲਰ ਰੱਖਿਆ ਹੋਇਆ ਹੈ ਪਰ ਛੇਤੀ ਕਿਤੇ ਮਰੀਜ਼ ਨੂੰ ਕੋਈ ਹੱਥ ਨਹੀਂ ਪਾਉਂਦਾ | ਇਲਾਕੇ 'ਚ ਕੈਂਸਰ ਅਤੇ ਸ਼ੂਗਰ ਸਮੇਤ ਅਨੇਕਾਂ ਲਾਇਲਾਜ ਬਿਮਾਰੀਆਂ ਫੈਲੀਆਂ ਹੋਈਆਂ ਹਨ | ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲਦਾ | ਧਰਤੀ ਹੇਠਲਾ ਪਾਣੀ ਖਾਰਾ ਤੇ ਕੌੜਾ ਹੈ | ਲੋਕਾਂ ਦੀ ਮੰਗ ਹੈ ਕਿ ਬੋਹਾ ਦੇ ਸਿਹਤ ਕੇਂਦਰ ਦਾ ਦਰਜਾ ਵਧਾ ਕੇ ਇੱਥੇ ਮਾਹਿਰ ਡਾਕਟਰ ਭੇਜੇ ਜਾਣ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰ ਦੇ ਢਾਹੇ ਛੱਪਰ, ਨਗਰ ਪੰਚਾਇਤ ਦੇ ਛੱਪੜ 'ਤੇ ਕੀਤਾ ਸੀ ਨਾਜਾਇਜ਼ ਕਬਜ਼ਾ ਅਗਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਵੱਡੀ ਲੋੜ- ਜੱਜ ਰਾਜਵਿੰਦਰ ਕੌਰ
Ad Position 24