ਨਸ਼ਾ ਤਸਕਰ ਦੇ ਢਾਹੇ ਛੱਪਰ, ਨਗਰ ਪੰਚਾਇਤ ਦੇ ਛੱਪੜ 'ਤੇ ਕੀਤਾ ਸੀ ਨਾਜਾਇਜ਼ ਕਬਜ਼ਾ
ਅਜੀਤ ਡੈਸਕ
01-11-2025
ਨਗਰ ਪੰਚਾਇਤ ਪ੍ਰਧਾਨ ਅਤੇ ਕੌਂਸਲਰ ਰਹੇ ਨਦਾਰਦ
ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ਵਿਚ ਭਾਵੇਂ ਐਸ. ਡੀ. ਐਮ. ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ ਪ੍ਰੰਤੂ ਨਗਰ ਪੰਚਾਇਤ ਲਈ ਨਾਗਰਿਕਾਂ ਵਲੋਂ ਚੁਣੇ ਲੋਕ ਨੁਮਾਇੰਦੇ (ਕੌਂਸਲਰ) ਵਿਚੋਂ ਪ੍ਰਧਾਨ ਸਮੇਤ ਕੌਂਸਲਰ ਨਦਾਰਦ ਰਹੇ ਜਦੋਂ ਕਿ ਛੱਪੜ ਦੀ ਜ਼ਮੀਨ 'ਤੋਂ ਕਬਜ਼ਾ ਹਟਾਉਣ ਦੀ ਕਾਰਵਾਈ ਕਿਤੇ ਨਾ ਕਿਤੇ ਨਗਰ ਹਿੱਤ ਹੈ, ਵੀ ਚਰਚਾ ਦਾ ਵਿਸ਼ਾ ਰਹੀ | ਦੱਸਣਯੋਗ ਹੈ ਕਿ ਜਦੋਂ ਤੋਂ ਨਗਰ ਪੰਚਾਇਤ ਹੋਂਦ ਵਿਚ ਆਈ ਹੈ ਉਦੋਂ ਤੋਂ ਨਗਰ ਦੇ ਗੈਰ ਮੁਮਕਿਨ ਅਤੇ ਲਾਲ ਡੋਰੇ ਅਧੀਨ ਆਉਂਦੇ ਛੱਪੜਾਂ 'ਤੇ ਥੋਕ ਵਿਚ ਕਬਜ਼ੇ ਹੋਏ ਹਨ, ਜਿਨ੍ਹਾਂ ਵਿਚ ਨਿਰੰਤਰਤਾ ਹਾਲੇ ਵੀ ਜਾਰੀ ਹੈ | ਜਾਗਰੂਕ ਸ਼ਹਿਰੀਆਂ ਦਾ ਕਹਿਣਾ ਹੈ ਕਿ ਇਹ ਨਗਰ ਦੀ ਬਦਕਿਸਮਤੀ ਹੈ ਕਿ ਕੁਝ ਲੋਕਾਂ ਨੇ ਸਿਆਸੀ ਸ਼ਹਿ 'ਤੇ ਵੱਖ ਵੱਖ ਛੱਪੜਾਂ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਹੁਣ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜੇਕਰ ਪੁਲਿਸ ਅਤੇ ਪ੍ਰਸ਼ਾਸਨ ਵਿਭਾਗ ਕਾਰਵਾਈ ਕਰਕੇ ਨਾਜਾਇਜ਼ ਕਬਜ਼ੇ ਹਟਾਉਂਦਾ ਹੈ ਤਾਂ ਨਗਰ ਪੰਚਾਇਤ ਦਾ ਨੈਤਿਕ ਫ਼ਰਜ਼ ਹੈ ਕਿ ਉਹ ਤੁਰੰਤ ਇਸ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਲਵੇ |