ਮਾਨਸਾ, 1 ਨਵੰਬਰ (ਧਾਲੀਵਾਲ)-ਲੰਘੀ 28 ਅਕਤੂਬਰ ਨੂੰ ਸਥਾਨਕ ਸ਼ਹਿਰ 'ਚ ਗੋਲੀਬਾਰੀ ਕਰਨ ਵਾਲੇ 2 ਸ਼ੂਟਰਾਂ ਨਾਲ ਮੁਕਾਬਲਾ ਕਰਨ ਵਾਲੇ ਵਿਅਕਤੀਆਂ ਦਾ ਪੁਲਿਸ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਪੁਲਿਸ ਰੇਂਜ ਬਠਿੰਡਾ ਦੇ ਡੀ.ਆਈ.ਜੀ. ਹਰਜੀਤ ਸਿੰਘ ਇਸ ਕਾਰਜ ਲਈ ਮਾਨਸਾ ਪਹੁੰਚੇ | ਉਨ੍ਹਾਂ ਗ੍ਰੰਥੀ ਜੁਗਰਾਜ ਸਿੰਘ ਹੀਰੇਵਾਲਾ, ਸ਼ੇਰੂ ਗਰਗ ਤੇ ਸੁਖਵਿੰਦਰ ਸਿੰਘ ਨੂੰ ਪ੍ਰਸੰਸਾ ਪੱਤਰ ਭੇਟ ਕਰਦਿਆਂ ਕਿਹਾ ਕਿ ਜੇਕਰ ਸਾਰੇ ਲੋਕ ਮਾੜੇ ਅਨਸਰਾਂ ਖ਼ਿਲਾਫ਼ ਡਟਣ ਤਾਂ ਸਹਿਜੇ ਹੀ ਅਲਾਮਤਾਂ ਨੂੰ ਰੋਕਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ ਜਿੱਥੇ ਗ੍ਰੰਥੀ ਨੇ ਸ਼ੂਟਰਾਂ ਦਾ ਡਟ ਕੇ ਮੁਕਾਬਲਾ ਕੀਤਾ ਉੱਥੇ ਦੂਸਰਿਆਂ ਨੇ ਵੀ ਅਪਰਾਧੀਆਂ ਨੂੰ ਫੜਨ ਲਈ ਜੱਦੋ-ਜਹਿਦ ਕੀਤੀ | ਲੋਈ ਤੇ ਪ੍ਰਸੰਸਾ ਪੱਤਰ ਭੇਟ ਕਰਨ ਮੌਕੇ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ. ਮਾਨਸਾ ਤੇ ਹੋਰ ਵੀ ਹਾਜ਼ਰ ਸਨ |