ਮਾਨਸਾ, 1 ਨਵੰਬਰ (ਸ.ਰਿ.)-ਰਾਮਗੜ੍ਹੀਆ ਭਾਈਚਾਰੇ ਦੀ ਜਰੂਰੀ ਮੀਟਿੰਗ ਬਾਬਾ ਵਿਸ਼ਵਕਰਮਾ ਭਵਨ ਮਾਨਸਾ ਵਿਖੇ ਹੋਈ | ਵੱਡੀ ਗਿਣਤੀ 'ਚ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਭਖਦੀਆਂ ਮੰਗਾਂ ਅਤੇ ਭਵਿੱਖ ਦੇ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਸਰਬਸੰਮਤੀ ਨਾਲ ਮਨਜੀਤ ਸਿੰਘ ਭਾਈਦੇਸਾ ਨੂੰ ਵਿਸ਼ਵਕਰਮਾ ਭਵਨ ਕਮੇਟੀ ਦਾ ਪ੍ਰਧਾਨ ਅਤੇ ਜਗਜੀਤ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਫ਼ੈਸਲਾ ਕੀਤਾ ਕਿ ਇਹ ਚੋਣ ਹਰ ਸਾਲ ਕੀਤੀ ਜਾਵੇਗੀ | ਦੋਵੇਂ ਅਹੁਦੇਦਾਰਾਂ ਨੂੰ ਬਾਡੀ ਚੁਣਨ ਦੇ ਅਧਿਕਾਰ ਦਿੱਤੇ ਗਏ | ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਬਣਾਈ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ |