02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

29ਵੀਂ ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ 100 ਤੋਂ ਵਧੇਰੇ ਖਿਡਾਰੀਆਂ ਨੇ ਲਿਆ ਭਾਗ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਮਾਨਸਾ, 3 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ 29ਵੀਂ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ | ਇਸ ਚੈਂਪੀਅਨਸ਼ਿਪ 'ਚ ਵੱਖ-ਵੱਖ ਵਰਗਾਂ ਦੇ 100 ਤੋਂ ਵਧੇਰੇ ਖਿਡਾਰੀਆਂ ਨੇ ਭਾਗ ਲਿਆ | ਅੰਡਰ-11 ਲੜਕਿਆਂ 'ਚ ਅੰਗਦਵੀਰ ਸਿੰਘ, ਅਨਵ ਗਰਗ, ਜੈਨਸੂ ਮਿੱਤਲ ਤੇ ਲੜਕੀਆਂ 'ਚੋਂ ਖੁਸ਼ਦੀਪ ਕੌਰ, ਜਪਨੀਤ ਕੌਰ, ਸੀਰਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਅੰਡਰ-13 ਲੜਕਿਆਂ 'ਚ ਦਿਵਮ ਗਰਗ, ਸਮਰਵੀਰ ਸਿੰਘ, ਭਾਵਇਆ ਗਰਗ, ਲੜਕੀਆਂ 'ਚੋਂ ਰੀਤ ਕੌਰ, ਹਰਸ਼ਪੀ੍ਰਤ ਕੌਰ ਤੇ ਮਨਸੀਤ ਨੇ ਅੰਡਰ-15 'ਚ ਭਾਵਿਕ ਸਿੰਗਲਾ, ਵੀਰੇਂਨ ਸਿੰਗਲਾ, ਭਾਵਇਆ ਗਰਗ, ਲੜਕੀਆਂ 'ਚੋਂ ਰੀਤ ਕੌਰ, ਅਪਰਨਵੀਰ ਕੌਰ ਤੇ ਸੁਖਪ੍ਰੀਤ ਕੌਰ, ਅੰਡਰ-17 'ਚ ਸੁਖਮਨ ਸਿੰਘ, ਭਾਵਿਕ ਸਿੰਗਲਾ, ਪਿਊਸ਼ ਕੁਮਾਰ, ਲੜਕੀਆਂ 'ਚੋਂ ਅਪਰਨਵੀਰ ਕੌਰ, ਰੀਤ ਕੌਰ ਤੇ ਸੁਖਪ੍ਰੀਤ ਕੌਰ, ਅੰਡਰ-19 'ਚ ਕਰਨਪਾਲ ਸਿੰਘ, ਸਹਿਵਾਜ ਸਿੰਘ ਤੇ ਕ੍ਰਿਸ਼, ਲੜਕੀਆਂ 'ਚ ਅਪਰਨਵੀਰ ਕੌਰ, ਰੀਤ ਕੌਰ, ਰੁਬਲਪ੍ਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਲਿਆ | ਓਪਨ ਸਿੰਗਲ 'ਚ ਲੜਕਿਆਂ 'ਚ ਮਾਨਵ, ਕਰਨਪਾਲ ਸਿੰਘ ਤੇ ਖੁਸ਼ਪ੍ਰੀਤ ਸਿੰਘ, 35 ਪਲੱਸ 'ਚ ਅੰਕੁਸ਼ ਜੈਨ, ਕੁਲਦੀਪ ਸਿੰਘ ਤੇ ਸੰਦੀਪ ਸਿੰਘ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਲਿਆ | ਡਬਲ ਅੰਡਰ-13 'ਚ ਪਹਿਲੀ ਪੁਜੀਸ਼ਨ ਦਿਵਮ ਗਰਗ ਤੇ ਭਾਵਇਆ ਗਰਗ, ਦੂਜੀ ਪੁਜੀਸ਼ਨ ਸਮਰਵੀਰ ਸਿੰਘ ਤੇ ਅਵਸਨ ਨੇ ਹਾਸਲ ਕੀਤੀ | ਅੰਡਰ-15 ਡਬਲ 'ਚ ਦਿਵਮ ਗਰਗ ਤੇ ਵੀਰੇਂਨ ਸਿੰਗਲਾ ਨੇ ਪਹਿਲਾ, ਪਿ੍ੰਸ ਤੇ ਜਸਮੀਤ ਦੀ ਜੋੜੀ ਨੇ ਦੂਜਾ ਸਥਾਨ ਮੱਲਿਆ | ਅੰਡਰ-17 ਡਬਲ 'ਚ ਸੁਖਮਨ ਸਿੰਘ ਤੇ ਭਾਵਿਕ ਸਿੰਗਲਾ ਨੇ ਪਹਿਲਾ, ਵਰੁਣ ਤੇ ਪਿਊਸ਼ ਦੀ ਜੋੜੀ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ | ਡਬਲ ਓਪਨ 'ਚ ਕਰਨਪਾਲ ਸਿੰਘ ਤੇ ਮਾਨਵ, ਮਲੋਕ ਤੇ ਖੁਸ਼ਪ੍ਰੀਤ ਦੀਆਂ ਜੋੜੀਆਂ ਪਹਿਲੇ, ਦੂਜੇ ਸਥਾਨ 'ਤੇ ਰਹੀਆਂ | ਡਬਲ 35 ਪਲੱਸ 'ਚ ਪ੍ਰਭਜੋਤ ਕੋਹਲੀ ਤੇ ਅੰਕੁਸ਼ ਜੈਨ, ਸੁਧੀਰ ਮਿੱਤਲ ਤੇ ਜਗਪ੍ਰੀਤ ਸਿੰਘ, 40 ਪਲੱਸ ਡਬਲ 'ਚ ਸੁਧੀਰ ਮਿੱਤਲ ਅਤੇ ਕੁਲਦੀਪ ਸਿੰਘ ਨੇ ਪਹਿਲਾ, ਜਗਸੀਰ ਸਿੰਘ ਤੇ ਲਲਿਤ ਕੁਮਾਰ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ | ਇਨਾਮ ਵੰਡਣ ਦੀ ਰਸਮ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਤੇ ਖੇਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਨਿਭਾਈ | ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੀ ਪ੍ਰਫੁੱਲਤਾ ਲਈ ਵਚਨਬੱਧ ਹੈ | ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੂਬਾ ਬਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਭਵਿੱਖ 'ਚ ਵੀ ਪੰਜਾਬ ਪੱਧਰੀ ਚੈਂਪੀਅਨਸ਼ਿਪ ਮਾਨਸਾ 'ਚ ਕਰਵਾਉਣ ਲਈ ਤਰਜੀਹ ਦਿੱਤੀ ਜਾਵੇਗੀ | ਇਸ ਮੌਕੇ ਉਪ ਪ੍ਰਧਾਨ ਮੁਕਲ ਸਿੰਘਲ, ਜਨਰਲ ਸਕੱਤਰ ਹਰਿੰਦਰ ਸ਼ਰਮਾ, ਪ੍ਰੈਸ ਸਕੱਤਰ ਰਾਮ ਕਿ੍ਸ਼ਨ ਚੁੱਘ, ਨਵਨੀਤ ਕੁਮਾਰ, ਅੰਕਸ਼ ਜੈਨ, ਸੱਤਪਾਲ ਸਿੰਘ, ਸੰਦੀਪ ਸਿੰਗਲਾ, ਵਿਕਾਸ ਕੁਮਾਰ, ਗਰਦੀਪ ਸਿੰਘ ਠੇਕੇਦਾਰ, ਮਾ. ਸੁਖਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ੀਲੀਆਂ ਵਸਤਾਂ ਬਰਾਮਦ, 13 ਗਿ੍ਫ਼ਤਾਰ ਅਗਲੀ ਖ਼ਬਰ ਸਾਲਾਨਾ ਸਪਰਸ਼ ਹਾਜ਼ਰੀ ਸੰਬੰਧੀ ਵਿਸ਼ੇਸ਼ ਕੈਂਪ 17 ਤੱਕ
Ad Position 24