01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗੁਰਪ੍ਰੀਤ ਸਿੰਘ ਝੱਬਰ ਸ਼ੋ੍ਰਮਣੀ ਕਮੇਟੀ ਦੇ ਮੁੱਖ ਬੁਲਾਰੇ ਅਤੇ ਅੰਤਰਿੰਗ ਕਮੇਟੀ ਦੇ ਮੈਂਬਰ ਨਾਮਜ਼ਦ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਮਾਨਸਾ, 3 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਹਲਕਾ ਜੋਗਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਨੌਜਵਾਨ ਅਕਾਲੀ ਆਗੂ ਗੁਰਪ੍ਰੀਤ ਸਿੰਘ ਝੱਬਰ ਨੂੰ ਸ਼੍ਰੋਮਣੀ ਕਮੇਟੀ ਦੇ ਇਜਲਾਸ ਮੌਕੇ ਅੰਤਰਿੰਗ ਕਮੇਟੀ ਦਾ ਮੈਂਬਰ ਤੇ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਉਹ ਦੂਜੀ ਵਾਰ ਅੰਤਰਿੰਗ ਕਮੇਟੀ ਦੇ ਮੈਂਬਰ ਬਣੇ ਹਨ | ਸ. ਝੱਬਰ ਸਿੱਖ ਪੰਥਕ ਮੁੱਦਿਆਂ 'ਤੇ ਸਮੇਂ ਸਮੇਂ 'ਤੇ ਤਿੱਖੀ ਪ੍ਰਤੀਕਿਰਿਆ ਕਰਦੇ ਰਹਿੰਦੇ ਹਨ | ਉਹ ਅਕਸਰ ਬਿਜਲਈ ਮੀਡੀਆ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਚਰਚਾ 'ਚ ਭਾਗ ਲੈਂਦੇ ਰਹਿੰਦੇ ਹਨ ਅਤੇ ਪਹਿਲੇ ਸ਼੍ਰੋਮਣੀ ਕਮੇਟੀ ਮੈਂਬਰ ਹਨ, ਜੋ ਹਰ ਸਾਲ ਹਲਕੇ ਦੇ ਸਾਰੇ ਪਿੰਡਾਂ 'ਚ ਮਹੀਨਾ ਭਰ ਬੱਚਿਆਂ ਦੇ ਗੁਰਮਤਿ ਕੈਂਪ ਲਗਵਾਉਂਦੇ ਹਨ | ਵਿਦੇਸ਼ ਫੇਰੀਆਂ ਦੌਰਾਨ ਵੀ ਉੱਥੇ ਦੇ ਸਿੱਖ ਹਲਕਿਆਂ 'ਚ ਚਰਚਾ 'ਚ ਰਹਿੰਦੇ ਹਨ | 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ 'ਚ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਯਤਨਸ਼ੀਲ ਰਹਿਣਗੇ | ਉਨ੍ਹਾਂ ਦੀ ਨਿਯੁਕਤੀ ਦਾ ਜ਼ਿਲ੍ਹੇ ਦੇ ਧਾਰਮਿਕ ਤੇ ਅਕਾਲੀ ਹਲਕਿਆਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ਸ਼੍ਰੋਮਣੀ ਕਮੇਟੀ ਮੈਂਬਰ ਤੇ ਉੱਘੇ ਸਿੱਖ ਪ੍ਰਚਾਰਕ ਬਾਬਾ ਬੂਟਾ ਸਿੰਘ ਗੁੜਥੜੀ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਰਾਏਪੁਰ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਮਾਖਾ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਡਾ. ਨਿਸ਼ਾਨ ਸਿੰਘ, ਬੱਲਮ ਸਿੰਘ ਕਲੀਪੁਰ, ਜਤਿੰਦਰ ਸਿੰਘ ਸੋਢੀ, ਹਰਮੇਲ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਡਰਪੁਰ, ਬਲਜਿੰਦਰ ਸਿੰਘ ਘਾਲੀ, ਜਸਵਿੰਦਰ ਸਿੰਘ ਤਾਮਕੋਟ, ਕੁਲਸ਼ੇਰ ਸਿੰਘ ਰੂਬਲ ਭੀਖੀ, ਐਡਵੋਕੇਟ ਕਾਕਾ ਸਿੰਘ ਮਠਾੜੂ, ਮਾ. ਗੁਰਚਰਨ ਸਿੰਘ ਅਕਲੀਆ, ਬੂਟਾ ਸਿੰਘ ਅਕਲੀਆ, ਬੇਅੰਤ ਸਿੰਘ ਝੱਬਰ, ਭਰਪੂਰ ਸਿੰਘ ਅਤਲਾ, ਬਹਾਦਰ ਸਿੰਘ ਭੁਪਾਲ, ਭੋਲਾ ਸਿੰਘ ਕੋਟਲੀ, ਸੁਰਜੀਤ ਸਿੰਘ ਕੋਟਲੱਲੂ, ਅਵਤਾਰ ਸਿੰਘ ਰਾੜਾ, ਹਰਮਨਦੀਪ ਸਿੰਘ ਭੰਮੇ ਆਦਿ ਨੇ ਕਿਹਾ ਕਿ ਸ. ਝੱਬਰ ਨੂੰ ਅੰਤਰਿੰਗ ਕਮੇਟੀ ਦਾ ਮੈਂਬਰ ਨਾਮਜ਼ਦ ਕਰਕੇ ਸ਼੍ਰੋਮਣੀ ਕਮੇਟੀ ਨੇ ਮਾਨਸਾ ਜ਼ਿਲ੍ਹੇ ਨੂੰ ਵੱਡਾ ਮਾਣ ਬਖ਼ਸ਼ਿਆ ਹੈ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜਥੇਦਾਰ ਧਾਮੀ ਦੇ ਮੁਕਾਬਲੇ ਲਿਆਂਦੇ ਗਏ ਉਮੀਦਵਾਰ ਮਾ. ਮਿੱਠੂ ਸਿੰਘ ਕਾਹਨੇਕੇ ਮਾਨਸਾ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਨ | ਉਨ੍ਹਾਂ ਨੂੰ ਵੀ ਅੰਤਰਿੰਗ ਕਮੇਟੀ 'ਚ ਸ਼ਾਮਿਲ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਅਥਲੈਟਿਕਸ ਮੁਕਾਬਲਿਆਂ 'ਚ ਕਿ੍ਸ਼ਨਾ ਕਾਲਜ ਰੱਲੀ ਨੂੰ 2 ਸੋਨ ਤਗਮਾ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ
Ad Position 24