09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦੋਹਰੀ ਇਲੈੱਕਸ਼ਨ ਡਿਊਟੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ-ਮੇਲਾ ਸਿੰਘ

Ad Position 21
No active advertisement
ਅਜੀਤ ਡੈਸਕ 07-12-2025
ਸਰਦੂਲਗੜ੍ਹ, 6 ਦਸੰਬਰ (ਜੀ.ਐਮ.ਅਰੋੜਾ)- ਸਥਾਨਕ ਸ਼ਹਿਰ ਵਿਖੇ ਸਮੂਹ ਬੂਥ ਲੈਵਲ ਅਫ਼ਸਰ ਸਬ ਡਵੀਜ਼ਨ ਸਰਦੂਲਗੜ੍ਹ ਦੀ ਮੀਟਿੰਗ ਮੇਲਾ ਸਿੰਘ ਪ੍ਰਧਾਨ ਬੀ.ਐਲ.ਓ. ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਬੀ. ਐਲ. ਓ. ਦੀ ਦੋਹਰੀ ਡਿਊਟੀ ਲਗਾਏ ਜਾਣ 'ਤੇ ਉਨ੍ਹਾਂ ਰੋਸ ਪ੍ਰਗਟ ਕੀਤਾ | ਉਨ੍ਹਾਂ ਬੀ.ਐਲ.ਓ. ਦੀ ਦੋਹਰੀ ਡਿਊਟੀ ਲਗਾਏ ਜਾਣ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੱਸਦਿਆਂ ਦੋਹਰੀ ਡਿਊਟੀ ਨੂੰ ਤੁਰੰਤ ਕੱਟਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਜਦੋਂ ਕਿ ਬੀ.ਐਲ.ਓ. ਪਹਿਲਾਂ ਹੀ ਇਲੈੱਕਸ਼ਨ ਡਿਊਟੀ ਕਰ ਰਹੇ ਹਨ | ਇਸ ਸਬੰਧੀ ਉਨ੍ਹਾਂ ਵਲੋਂ ਇਲੈੱਕਸ਼ਨ ਕਮਿਸ਼ਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਮਾਨਸਾ, ਐਸ.ਡੀ.ਐਮ. ਸਰਦੂਲਗੜ੍ਹ ਨੂੰ ਮੇਲ ਰਾਹੀਂ ਦੋਹਰੀ ਡਿਊਟੀ ਨਾ ਲੈਣ ਦੀ ਬੇਨਤੀ ਕੀਤੀ ਸੀ ਪਰ ਫਿਰ ਵੀ ਉਨ੍ਹਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਜਿਸ ਕਾਰਨ ਬੀ.ਐਲ.ਓ. ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਬੀ.ਐਲ.ਓ. ਦੀਆਂ ਲਾਈਆਂ ਡਿਊਟੀਆਂ ਤੁਰੰਤ ਰੱਦ ਕਰ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ | ਇਸ ਮੌਕੇ ਰਾਜ ਕੁਮਾਰ, ਅੰਗਰੇਜ ਸਿੰਘ, ਭਿੰਦਰ ਸਿੰਘ, ਪ੍ਰਭੂ ਰਾਮ, ਬੰਸੀ ਲਾਲ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੁਖ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਦਨਾਮ ਅਪਸਟੀਨ ਨਾਲ ਭਾਰਤੀ ਲੀਡਰਾਂ ਅਤੇ ਕਾਰਪੋਰੇਟਾਂ ਦੇ ਸਬੰਧਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ-ਲਿਬਰੇਸ਼ਨ ਅਗਲੀ ਖ਼ਬਰ ਕੁੱਲਰੀਆਂ ਜ਼ੋਨ ਤੋਂ ਆਪ ਉਮੀਦਵਾਰ ਵਲੋਂ ਚੋਣ ਸਰਗਰਮੀਆਂ ਸ਼ੁਰੂ
Ad Position 24