09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਦਨਾਮ ਅਪਸਟੀਨ ਨਾਲ ਭਾਰਤੀ ਲੀਡਰਾਂ ਅਤੇ ਕਾਰਪੋਰੇਟਾਂ ਦੇ ਸਬੰਧਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ-ਲਿਬਰੇਸ਼ਨ

Ad Position 21
No active advertisement
ਅਜੀਤ ਡੈਸਕ 07-12-2025
ਮਾਨਸਾ, 6 ਦਸੰਬਰ (ਸ.ਰਿ.)- ਸੀ.ਪੀ.ਆਈ. (ਐਮ. ਐਲ.) ਲਿਬਰੇਸ਼ਨ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਅਮਰੀਕਾ ਵਿਚ ਭਾਰਤ ਦਾ ਰਾਜਦੂਤ ਹੁੰਦੇ ਹੋਏ ਨਾਬਾਲਗ ਬੱਚੇ ਬੱਚੀਆਂ ਦਾ ਸੈਕਸ ਰੈਕੇਟ ਚਲਾਉਣ ਲਈ ਬਦਨਾਮ ਜੈਫ਼ਰੀ ਅਪਸਟੀਮ ਨਾਲ ਮੁਲਾਕਾਤਾਂ ਕਰਨ ਬਾਰੇ ਕੌਮਾਂਤਰੀ ਪੱਧਰ 'ਤੇ ਚੱਲ ਰਹੀ ਚਰਚਾ ਬਾਰੇ ਅਪਣਾ ਪੱਖ ਸਪਸ਼ਟ ਕਰੇ | ਪਾਰਟੀ ਦੇ ਸੂਬਾਈ ਸਕੱਤਰ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾ ਪਾਰਟੀ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਕਿਹਾ ਕਿ ਮੀਡੀਆ 'ਚ ਵੱਡੀ ਚਰਚਾ ਹੈ ਕਿ ਵਿਸ਼ਾਲ ਸੈਕਸ ਰੈਕੇਟ ਚਲਾਉਣ ਦੇ ਨਾਲ-ਨਾਲ ਜੈਫ਼ਰੀ ਅਪਸਟੀਨ ਇਕ ਡੀਪ ਸਟੇਟ ਲਾਬੀਇਸਟ ਵੀ ਸੀ ਅਤੇ ਉਸ ਨੇ ਭਾਰਤ ਤੇ ਇਜ਼ਰਾਈਲ ਦਰਮਿਆਨ ਪਹਿਲੀ ਵਾਰ ਹਥਿਆਰਾਂ ਦੇ ਇਕ ਵੱਡਾ ਸੌਦਾ ਕਰਵਾਉਣ ਲਈ ਅਤੇ ਗੌਤਮ ਅਡਾਨੀ ਦੀ ਕੰਪਨੀ ਅਦਾਨੀ ਪੋਰਟਸ ਨੂੰ ਇਜ਼ਰਾਈਲ ਦੀ ਹਾਈਫਾ ਬੰਦਰਗਾਹ ਨੂੰ ਚਲਾਉਣ ਅਤੇ ਵਿਕਸਿਤ ਕਰਨ ਲਈ ਕਰੀਬ 9,800 ਕਰੋੜ ਰੁਪਏ ਦਾ ਇੱਕ ਕੰਟਰੈਕਟ ਹਾਸਲ ਕਰਨ ਲਈ ਵੀ ਲਾਬਿੰਗ ਕੀਤੀ ਸੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਗੋਦਾਮ ਨਿਗਮ ਬੁਢਲਾਡਾ ਦੇ ਕਰਮਚਾਰੀਆਂ 'ਤੇ ਗੁਦਾਮਾਂ 'ਚੋਂ ਕਣਕ ਚੋਰੀ ਕਰਨ ਦੇ ਦੋਸ਼ ਅਗਲੀ ਖ਼ਬਰ ਦੋਹਰੀ ਇਲੈੱਕਸ਼ਨ ਡਿਊਟੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ-ਮੇਲਾ ਸਿੰਘ
Ad Position 24