ਮਾਨਸਾ, 6 ਦਸੰਬਰ (ਵਿ.ਪ੍ਰਤੀ.)- ਅਦਬ ਲੋਕ ਮਾਨਸਾ ਵਲੋਂ ਲੜੀਵਾਰ ਰੂ-ਬਰੂ ਸਮਾਗਮ ਬੈਠਕ ਦੌਰਾਨ ਉੱਘੇ ਸ਼ਾਇਰ ਰਵੀ ਨੰਦਨ ਦੀ ਕਾਵਿ ਪੁਸਤਕ 'ਕਣਸ' 'ਤੇ ਗੋਸ਼ਟੀ 7 ਦਸੰਬਰ ਨੂੰ ਬਾਅਦ ਦੁਪਹਿਰ 12:15 ਵਜੇ ਸਥਾਨਕ ਸਰ ਜੈਫਰੀ ਇੰਸਟੀਚਿਊਟ ਵਿਖੇ ਕਰਵਾਈ ਜਾਵੇਗੀ | ਸੰਸਥਾ ਦੇ ਪ੍ਰਧਾਨ ਐਡਵੋਕੇਟ ਬਲਵੰਤ ਭਾਟੀਆ, ਜਨਰਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਾ. ਸੰਦੀਪ ਸਿੰਘ ਮੁਖੀ ਪੰਜਾਬੀ ਵਿਭਾਗ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਪੁਸਤਕ 'ਤੇ ਪਰਚਾ ਪੜ੍ਹਨਗੇ ਜਦਕਿ ਪ੍ਰਧਾਨਗੀ ਡਾ. ਹਰਵਿੰਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਕਰਨਗੇ | ਉਨ੍ਹਾਂ ਦੱਸਿਆ ਕਿ ਚਰਚਾ 'ਚ ਵਿਦਵਾਨ ਤੇ ਸਾਹਿਤਕਾਰ ਭਾਗ ਲੈਣਗੇ |