09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ ਬਾਇਓਮਾਸ ਪਲਾਂਟ ਕਰ ਕੇ ਪਰਾਲੀ ਸਾੜਨ ਦੇ ਮਾਮਲੇ ਘਟੇ

Ad Position 21
No active advertisement
ਅਜੀਤ ਡੈਸਕ 07-12-2025

ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ. ਐੱਸ. ਪੀ. ਐੱਲ.) ਦੇ ਸਹਿਯੋਗ ਨਾਲ ਲਗਾਏ ਗਏ ਬਾਇਓਮਾਸ ਪਲਾਂਟ ਸਦਕਾ ਮਾਨਸਾ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਐਤਕੀਂ ਵੱਡੀ ਗਿਰਾਵਟ ਆਈ ਹੈ | ਵੇਦਾਂਤਾ ਪਾਵਰ ਦੇ ਸੀ. ਈ. ਓ. ਰਾਜਿੰਦਰ ਸਿੰਘ ਆਹੂਜਾ ਅਨੁਸਾਰ ਜ਼ਿਲੇ੍ਹ ਵਿਚ ਰੋਜ਼ਾਨਾ 500 ਟਨ ਸਮਰੱਥਾ ਵਾਲਾ ਬਾਇਓਮਾਸ ਪਲਾਂਟ ਸਥਾਪਤ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਖੇਤੀ ਰਹਿੰਦ-ਖੂੰਹਦ ਦਾ ਸਹੀ ਪ੍ਰਬੰਧਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਦੋ ਸਾਲਾਂ ਵਿਚ 87 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ | ਇਸ ਵਾਰ ਜ਼ਿਲ੍ਹੇ ਦੇ 245 ਪਿੰਡਾਂ 'ਚੋਂ 104 ਪਿੰਡਾਂ ਵਿਚ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਵਾਪਰੀ | ਹੀਰੋ ਕਲਾਂ ਅਤੇ ਦੋਦੜਾ ਵਰਗੇ ਪਿੰਡ ਪਹਿਲਾਂ ਇਸ ਮਾਮਲੇ 'ਚ ਖ਼ਾਸ ਮੰਨੇ ਜਾਂਦੇ ਸਨ ਪਰ ਇਨ੍ਹਾਂ ਪਿੰਡਾਂ ਵਿਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ | ਉਨ੍ਹਾਂ ਦੱਸਿਆ ਕਿ ਤਾਪ ਘਰ ਦੇ 1980 ਮੈਗਾਵਾਟ ਸੁਪਰਕਿ੍ਟੀਕਲ ਥਰਮਲ ਪਲਾਂਟ ਨੂੰ ਰਵਾਇਤੀ ਬਾਇਓਮਾਸ ਦੀ ਥਾਂ ਸੰਘਣੇ ਜੈਵਿਕ ਬਾਲਣ (ਬਾਇਓ ਫਿਊਲ) ਦੀ ਲੋੜ ਹੁੰਦੀ ਹੈ | ਇਹ ਚੁਣੌਤੀ ਹੱਲ ਕਰਨ ਲਈ ਕੰਪਨੀ ਨੇ ਆਪਣੇ ਪਲਾਂਟ ਨੇੜੇ ਪੰਜਾਬ ਦਾ ਸਭ ਤੋਂ ਵੱਡਾ ਪੈਲੇਟ ਨਿਰਮਾਣ ਯੂਨਿਟ ਲਗਵਾਇਆ | ਇਸ ਨਾਲ ਸਥਾਨਕ ਪੱਧਰ 'ਤੇ ਪਰਾਲੀ ਖ਼ਰੀਦ ਕੇ ਕਿਸਾਨਾਂ ਲਈ ਆਮਦਨ ਦਾ ਪੱਕਾ ਸਾਧਨ ਬਣਾਇਆ ਗਿਆ ਹੈ | ਇਸੇ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ, ਜ਼ਿਲ੍ਹੇ ਵਿਚ ਪਰਾਲੀ ਸਾੜਨ ਤੋਂ ਰੋਕਣ ਲਈ ਸਥਾਈ ਮਾਡਲ ਬਣਾਉਣਾ ਸਾਡੀ ਪਹਿਲ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਦਾ ਘਟਣਾ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿਚ 8 ਲੱਖ ਟਨ ਤੋਂ ਵੱਧ ਪਰਾਲੀ ਖ਼ਰੀਦ ਨੂੰ ਯਕੀਨੀ ਬਣਾਇਆ ਅਤੇ 26 ਤੋਂ ਵੱਧ ਪਿੰਡਾਂ 'ਚ ਵਾਤਾਵਰਨ ਸ਼ੁੱਧ ਰੱਖਣ ਲਈ ਵਿਸ਼ੇਸ਼ ਕੈਂਪ ਲਗਾਏ ਗਏ | ਤਾਪ ਘਰ ਦੇ ਉਪਰਾਲੇ ਸਦਕਾ 3800 ਕਿਸਾਨਾਂ ਨੇ ਪਰਾਲੀ ਸਾੜਨ ਤੋਂ ਗੁਰੇਜ਼ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਦੇ ਰਾਮਦਿੱਤੇਵਾਲਾ ਚੌਂਕ 'ਚ ਲੱਗਦਾ ਟਰੈਫ਼ਿਕ ਜਾਮ ਬਣਿਆ ਲੋਕਾਂ ਲਈ ਸਿਰਦਰਦੀ ਅਗਲੀ ਖ਼ਬਰ ਸ਼ਾਇਰ ਰਵੀ ਨੰਦਨ ਦੀ ਕਾਵਿ ਪੁਸਤਕ 'ਤੇ ਗੋਸ਼ਟੀ ਅੱਜ
Ad Position 24