09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਾਨਸਾ ਦੇ ਰਾਮਦਿੱਤੇਵਾਲਾ ਚੌਂਕ 'ਚ ਲੱਗਦਾ ਟਰੈਫ਼ਿਕ ਜਾਮ ਬਣਿਆ ਲੋਕਾਂ ਲਈ ਸਿਰਦਰਦੀ

Ad Position 21
No active advertisement
ਅਜੀਤ ਡੈਸਕ 07-12-2025

ਮਾਨਸਾ, 6 ਦਸੰਬਰ (ਮੋਹਿਤ ਬਾਂਸਲ)- ਸ਼ਹਿਰ ਦੇ ਰਾਮਦਿੱਤੇਵਾਲਾ ਚੌਂਕ ਜੋ ਬਰਨਾਲਾ-ਸਿਰਸਾ ਮੁੱਖ ਸੜਕ 'ਤੇ ਸਥਿਤ ਹੈ, 'ਚ ਹਰ ਰੋਜ਼ ਲੱਗਣ ਵਾਲਾ ਟਰੈਫ਼ਿਕ ਜਾਮ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ | ਦਫ਼ਤਰੀ ਸਮਾਪਤੀ ਤੋਂ ਬਾਅਦ ਵੱਡੀ ਗਿਣਤੀ ਵਿਚ ਦੋ-ਪਹੀਆ ਤੇ ਚਾਰ-ਪਹੀਆ ਵਾਹਨ ਇੱਥੇ ਫਸ ਜਾਣ ਕਰ ਕੇ ਕਿਲੋਮੀਟਰ ਦੇ ਲਗਪਗ ਲੰਬੀ ਲਾਈਨ ਲੱਗ ਜਾਂਦੀ ਹੈ | ਲੋਕ ਸਮੇਂ 'ਤੇ ਘਰ ਨਹੀਂ ਪਹੁੰਚ ਪਾਉਂਦੇ ਅਤੇ ਵਿਦਿਆਰਥੀਆਂ ਤੋਂ ਲੈ ਕੇ ਮਹਿਲਾਵਾਂ ਤੱਕ ਹਰੇਕ ਵਰਗ ਇਸ ਖ਼ਰਾਬ ਆਵਾਜਾਈ ਪ੍ਰਬੰਧ ਦਾ ਸ਼ਿਕਾਰ ਬਣ ਰਿਹਾ ਹੈ | ਪੇਂਡੂ ਅਤੇ ਸ਼ਹਿਰੀ ਇਲਾਕਿਆਂ ਨੂੰ ਜੋੜਨ ਵਾਲੇ ਇਸ ਚੌਂਕ ਵਿਚ ਬਦਹਾਲ ਸੜਕ ਕਾਰਨ ਟਰੈਫ਼ਿਕ ਦੀ ਗਤੀ ਹੋਰ ਵੀ ਹੌਲੀ ਹੋ ਜਾਂਦੀ ਹੈ | ਇਸ ਤੋਂ ਇਲਾਵਾ ਚੌਂਕ ਦੇ ਦੋਵੇਂ ਪਾਸਿਆਂ ਦੁਕਾਨਦਾਰਾਂ ਵਲੋਂ ਕੀਤੀ ਕਬਜ਼ਾਖੋਰੀ ਨੇ ਸੜਕ ਦਾ ਕਾਫ਼ੀ ਹਿੱਸਾ ਘੇਰ ਲਿਆ ਹੈ | ਸੜਕ ਉੱਤੇ ਰੱਖੇ ਬੋਰਡ, ਡਿਸਪਲੇ ਆਈਟਮ ਅਤੇ ਗਾਹਕਾਂ ਦੀਆਂ ਖੜ੍ਹੀਆਂ ਗੱਡੀਆਂ ਨੇ ਚੱਲਣ ਵਾਲੀ ਜਗ੍ਹਾ ਨੂੰ ਤੰਗ ਕਰ ਦਿੱਤਾ ਹੈ | ਟਰੈਫ਼ਿਕ ਪੁਲਿਸ ਵੱਲੋਂ ਕਈ ਵਾਰ ਚਲਾਨ ਮੁਹਿੰਮ ਚਲਾਉਣ ਦੇ ਬਾਵਜੂਦ ਹਾਲਾਤ ਬਦਤਰ ਹਨ | ਉੱਪਰੋਂ ਸੜਕ ਦੇ ਮੱਧ ਵਿਚ ਖੜ੍ਹੇ ਆਵਾਰਾ ਪਸ਼ੂ ਵੀ ਵੱਡਾ ਖ਼ਤਰਾ ਬਣੇ ਹੋਏ ਹਨ | ਪਸ਼ੂ ਸੜਕ 'ਚ ਘੁੰਮਦੇ ਰਹਿੰਦੇ ਹਨ, ਜਿਸ ਨਾਲ ਵਾਹਨਾਂ ਨੂੰ ਰੁਕਣਾ ਪੈਂਦਾ ਹੈ ਅਤੇ ਜਾਮ ਹੋਰ ਵੀ ਵਧ ਜਾਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਸੜਕ ਦੀ ਮੁਰੰਮਤ, ਕਬਜ਼ਿਆਂ ਨੂੰ ਪੂਰੀ ਤਰ੍ਹਾਂ ਹਟਾਉਣ ਅਤੇ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੇ ਪੱਕੇ ਇੰਤਜ਼ਾਮ ਕੀਤੇ ਜਾਣ, ਨਹੀਂ ਤਾਂ ਇਹ ਚੌਂਕ ਹਰ ਰੋਜ਼ ਕਈ ਘੰਟਿਆਂ ਲਈ 'ਜਾਮ ਪੁਆਇੰਟ' ਬਣਿਆ ਰਹੇਗਾ | ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਬੁਢਲਾਡਾ 'ਚ ਨਵੀਂ ਵਾਰਡਬੰਦੀ ਮੁਤਾਬਿਕ ਜੀਵਨ ਕਾਲੋਨੀ ਅਤੇ ਭਾਨ ਸਿੰਘ ਸਿੱਧੂ ਕਾਲੋਨੀ ਹੋ ਸਕਦੀ ਹੈ ਬਾਹਰ? ਅਗਲੀ ਖ਼ਬਰ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ ਬਾਇਓਮਾਸ ਪਲਾਂਟ ਕਰ ਕੇ ਪਰਾਲੀ ਸਾੜਨ ਦੇ ਮਾਮਲੇ ਘਟੇ
Ad Position 24