09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਾਨਸਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਲਈ 298 ਉਮੀਦਵਾਰ ਚੋਣ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 07-12-2025
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣ ਪ੍ਰਕਿਰਿਆ ਦੇ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਤੋਂ ਬਾਅਦ ਮਾਨਸਾ ਜ਼ਿਲੇ੍ਹ 'ਚ 298 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ | ਜ਼ਿਲ੍ਹਾ ਪ੍ਰੀਸ਼ਦ ਦੇ 11 ਜ਼ੋਨਾਂ ਲਈ 42 ਅਤੇ ਪੰਚਾਇਤ ਸੰਮਤੀ ਦੇ 86 ਜ਼ੋਨਾਂ 'ਚ 256 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ | ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਉਮੀਦਵਾਰਾਂ ਨੇ ਇਕਦਮ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਉਹ ਵੋਟਰਾਂ ਦੇ ਦਰਾਂ 'ਤੇ ਵੋਟਾਂ ਦੀ ਭੀਖ ਮੰਗਣ ਲੱਗੇ ਹਨ | ਉੱਧਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਟੀ ਬੈਨਿਥ (ਵਾਧੂ ਚਾਰਜ) ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਲਈ ਦਲੇਲ ਸਿੰਘ ਵਾਲਾ, ਬੱਛੋਆਣਾ, ਭੈਣੀਬਾਘਾ, ਨੰਗਲ ਕਲਾਂ ਤੇ ਝੁਨੀਰ 1-1, ਬੋੜਾਵਾਲ, ਰਾਏਪੁਰ ਤੇ ਅੱਕਾਂਵਾਲੀ 2-2 ਅਤੇ ਝੰਡਾ ਕਲਾਂ ਜ਼ੋਨ ਤੋਂ 6 ਨਾਮਜ਼ਦਗੀ ਪੱਤਰ ਵਾਪਸ ਲਏ ਗਏ | ਪੰਚਾਇਤ ਸੰਮਤੀ ਮਾਨਸਾ ਲਈ ਬੁਰਜ ਢਿੱਲਵਾਂ, ਤਾਮਕੋਟ, ਚਕੇਰੀਆਂ, ਮਾਨਬੀਬੜੀਆਂ, ਖੀਵਾ ਕਲਾਂ, ਹੀਰੋ ਕਲਾਂ, ਸਮਾਓਾ, ਭੁਪਾਲ ਕਲਾਂ, ਅਕਲੀਆ, ਫਫੜੇ ਭਾਈਕੇ ਤੇ ਕਿਸ਼ਨਗੜ੍ਹ ਫਰਵਾਹੀ 1-1, ਹੋਡਲਾ ਕਲਾਂ 2 ਅਤੇ ਧਲੇਵਾਂ ਜ਼ੋਨ 'ਚੋਂ 3 ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ | ਇਸ ਸੰਮਤੀ 'ਚ ਹੁਣ 81 ਉਮੀਦਵਾਰ ਮੈਦਾਨ 'ਚ ਹਨ | ਪੰਚਾਇਤ ਸੰਮਤੀ ਬੁਢਲਾਡਾ ਲਈ ਕਣਕਵਾਲ ਚਹਿਲਾਂ, ਗੁੜੱਦੀ, ਚੱਕ ਭਾਈਕੇ, ਗੁਰਨੇ ਕਲਾਂ, ਬੱਛੋਆਣਾ, ਅਹਿਮਦਪੁਰ, ਬਰ੍ਹੇ, ਮਲਕੋਂ, ਹਾਕਮਵਾਲਾ, ਮੱਲ ਸਿੰਘ ਵਾਲਾ ਤੇ ਧਰਮਪੁਰਾ ਜ਼ੋਨ ਤੋਂ 1-1, ਬਹਾਦਰਪੁਰ ਤੇ ਚੱਕ ਅਲੀਸ਼ੇਰ 'ਚ 2-2 ਅਤੇ ਦੋਦੜਾ ਜ਼ੋਨ 'ਚ 3 ਪੱਤਰ ਵਾਪਸ ਲਏ ਗਏ ਹਨ | ਇਸ ਸੰਮਤੀ 'ਚ ਉਮੀਦਵਾਰਾਂ ਦੀ ਗਿਣਤੀ 65 ਹੈ | ਪੰਚਾਇਤ ਸੰਮਤੀ ਸਰਦੂਲਗੜ੍ਹ ਦੇ ਜ਼ੋਨ ਕਰੰਡੀ, ਹੀਰਕੇ 'ਚ 1-1, ਫੱਤਾ ਮਾਲੋਕਾ, ਝੰਡਾ ਕਲਾਂ, ਝੰਡੂਕੇ 2-2, ਹੀਂਗਣਾ ਉਰਫ਼ ਭਗਵਾਨਪੁਰਾ ਤੇ ਸੰਘਾ 3-3, ਜਟਾਣਾ ਕਲਾਂ, ਮੀਰਪੁਰ ਕਲਾਂ ਤੇ ਕੁਸਲਾ ਜ਼ੋਨ 'ਚ 4-4 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ | ਇਸ ਸੰਮਤੀ 'ਚ ਹੁਣ 39 ਉਮੀਦਵਾਰ ਮੈਦਾਨ 'ਚ ਹਨ | ਇਸੇ ਤਰ੍ਹਾਂ ਪੰਚਾਇਤ ਸੰਮਤੀ ਝੁਨੀਰ ਲਈ ਧਿੰਗੜ, ਦਲੀਏਵਾਲੀ, ਮਾਖਾ, ਟਾਂਡੀਆਂ, ਉੱਲਕ, ਖਿਆਲੀ ਚਹਿਲਾਂਵਾਲੀ, ਮਾਖੇਵਾਲਾ, ਦੂਲੋਵਾਲ, ਜਵਾਹਰਕੇ, ਘਰਾਂਗਣਾ ਤੇ ਮੂਸਾ 'ਚ 1-1, ਰਾਏਪੁਰ, ਬਾਜੇਵਾਲਾ, ਕੋਰਵਾਲਾ, ਝੁਨੀਰ ਤੇ ਨੰਗਲ ਕਲਾਂ ਜ਼ੋਨ 'ਚ 2-2 ਅਤੇ ਕੋਟਧਰਮੂ ਜ਼ੋਨ 'ਚ 3 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ | ਇਸ ਸੰਮਤੀ 'ਚ 71 ਉਮੀਦਵਾਰ ਮੈਦਾਨ 'ਚ ਹਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ ਅਗਲੀ ਖ਼ਬਰ ਬੁਢਲਾਡਾ 'ਚ ਨਵੀਂ ਵਾਰਡਬੰਦੀ ਮੁਤਾਬਿਕ ਜੀਵਨ ਕਾਲੋਨੀ ਅਤੇ ਭਾਨ ਸਿੰਘ ਸਿੱਧੂ ਕਾਲੋਨੀ ਹੋ ਸਕਦੀ ਹੈ ਬਾਹਰ?
Ad Position 24