ਬਰੇਟਾ, 7 ਦਸੰਬਰ (ਜੀਵਨ ਸ਼ਰਮਾ)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਵਿਖੇ ਆਈ.ਏ.ਐੱਸ ਟਰੇਨਿੰਗ ਅਧਿਕਾਰੀਆਂ ਲਈ ਸੰਸਕਿ੍ਤਿਕ ਐਕਸਚੇਂਜ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੀ ਸੰਸਕਿ੍ਤੀ, ਸੱਭਿਆਚਾਰ ਤੇ ਵਿਰਾਸਤ ਨੂੰ ਉਜਾਗਰ ਕਰਨਾ ਸੀ | ਪ੍ਰੋਗਰਾਮ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੀਲਮ ਰਾਣੀ ਵਲੋਂ ਕੀਤੀ ਗਈ | ਬੁਸ਼ਰਾ ਬਾਨੋ ਅਤੇ ਅਮੋਲ ਮੁਰਕਟ ਆਈ.ਪੀ.ਐੱਸ ਨੇ ਵਿਚਾਰ ਪੇਸ਼ ਕਰਦਿਆਂ ਬੱਚਿਆਂ ਨੂੰ ਵੱਡੇ ਸੁਪਨੇ ਲੈਣ ਲਈ ਪ੍ਰੇਰਿਆ | ਸਟੇਜ ਸਕੱਤਰ ਦੀ ਭੂਮਿਕਾ ਸਤਵੰਤ ਸਿੰਘ ਅਤੇ ਗੁਰਮੇਲ ਸਿੰਘ ਨਿਭਾਈ | ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਡਾ. ਪਰਮਜੀਤ ਸਿੰਘ ਭੋਗਲ ਉਪ ਸਿੱਖਿਆ ਅਫ਼ਸਰ, ਪਰਮਿੰਦਰ ਸਿੰਘ, ਨਵਨੀਤ ਕੱਕੜ, ਸੰਦੀਪ ਸਿੰਗਲਾ, ਪਿ੍ੰਸੀਪਲ ਨਰਸੀ ਸਿੰਘ, ਸਰਪੰਚ ਪਰਮਿੰਦਰ ਕੌਰ, ਚੇਅਰਮੈਨ ਬੰਤ ਸਿੰਘ, ਡਾ. ਜਲਵਿੰਦਰ ਸਿੰਘ ਜੋਰਾ, ਸਤਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |