23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੈਨਸ਼ਨਰਜ਼ ਐਸੋਸੀਏਸ਼ਨ ਬੁਢਲਾਡਾ ਵਲੋਂ 51 ਪੈਨਸ਼ਨਰਾਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 19-12-2025

ਬੁਢਲਾਡਾ, 18 ਦਸੰਬਰ (ਸਵਰਨ ਸਿੰਘ ਰਾਹੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬੁਢਲਾਡਾ ਵੱਲੋਂ ਮਨਾਏ ਗਏ ਪੈਨਸ਼ਨ ਦਿਵਸ ਮੌਕੇ ਜਥੇਬੰਦੀ ਦੇ ਸਭ ਤੋਂ ਸੀਨੀਅਰ ਆਗੂ ਅਵਤਾਰ ਸਿੰਘ ਚੁੱਘ ਸਮੇਤ 65 ਤੋਂ 85 ਸਾਲ ਦੇ 51 ਪੈਨਸ਼ਨਰਾਂ ਦਾ ਸਨਮਾਨ ਕੀਤਾ ਗਿਆ | ਵਿਧਾਇਕ ਬੁੱਧ ਰਾਮ ਨੇ ਸੰਬੋਧਨ ਕਰਦਿਆਂ ਪੈਨਸ਼ਨਰਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਐਸੋਸੀਏਸ਼ਨ ਦੇ ਹਾਲ ਨੂੰ ਮੁਕੰਮਲ ਕਰਨ ਲਈ ਵਿੱਤੀ ਮਦਦ ਦਿਵਾਉਣ ਦਾ ਵਿਸ਼ਵਾਸ ਦਿਵਾਇਆ | ਸੀਨੀਅਰ ਸਿਟੀਜ਼ਨ ਡਾ. ਰਮੇਸ਼ ਚੰਦਰ ਜੈਨ ਨੇ ਪੈਨਸ਼ਨਰਜ਼ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਦਕਿ ਮੁਕੇਸ਼ ਕੁਮਾਰ ਚੀਫ਼ ਮੇਨੈਜਰ ਐੱਸ.ਬੀ.ਆਈ. ਬੁਢਲਾਡਾ ਨੇ ਪੈਨਸ਼ਨਰਜ਼ ਨਾਲ ਸਬੰਧਿਤ ਮਸਲੇ ਤੁਰੰਤ ਹੱਲ ਕਰਨ ਦਾ ਭਰੋਸਾ ਦਿਵਾਇਆ | ਐਸੋਸੀਏਸ਼ਨ ਦੀ ਅਗਲੇ ਦੋ ਸਾਲ ਲਈ ਸਰਬ ਸੰਮਤੀ ਨਾਲ ਕੀਤੀ ਗਈ ਚੋਣ 'ਚ ਪਰਗਟ ਸਿੰਘ ਚਹਿਲ ਨੂੰ ਪ੍ਰਧਾਨ, ਨਰੇਸ਼ ਕਾਂਸਲ ਜਰਨਲ ਸਕੱਤਰ ਅਤੇ ਮਿੱਤ ਸਿੰਘ ਚੋਪੜਾ ਨੂੰ ਵਿੱਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਚੁਣਿਆ ਗਿਆ | ਇਸ ਮੌਕੇ ਗੁਰਬਚਨ ਸਿੰਘ ਮੰਦਰਾਂ ਸਰਪ੍ਰਸਤ, ਰਘੂ ਨਾਥ ਸਿੰਗਲਾ, ਰਮੇਸ਼ ਕੁਮਾਰ ਗਰਗ, ਬਲਵੀਰ ਸਿੰਘ ਸਰਾਂ, ਕੁਲਦੀਪ ਰੁਪਾਲ, ਰਾਮ ਗੋਪਾਲ, ਕੁਲਵਿੰਦਰ ਸਿੰਘ ਈ.ਉ., ਸ਼ੁਭਾਸ ਨਾਗਪਾਲ, ਸੁਰਿੰਦਰ ਸ਼ਰਮਾ, ਗੁਰਚਰਨ ਸਿੰਘ, ਟੇਕ ਸਿੰਘ ਬੱਛੋਆਣਾ, ਬਿਹਾਰੀ ਸਿੰਘ, ਅਜਮੇਰ ਸਿੰਘ, ਸੁਖਵਿੰਦਰ ਸਿੰਘ ਪਟਵਾਰੀ ਸਮੇਤ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਕਰਨੈਲ ਸਿੰਘ, ਗੁਰਜੰਟ ਸਿੰਘ ਦਲਿਉ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ <br/> ਅਗਲੀ ਖ਼ਬਰ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ <br/>
Ad Position 24