ਮਾਨਸਾ, 20 ਦਸੰਬਰ (ਸ.ਰਿ)-ਰਾਜ ਪੱਧਰੀ ਮੁਹਿੰਮ 'ਯੂਥ ਅਗੇਂਸਟ ਡਰੱਗਜ਼' ਤਹਿਤ ਸਰਕਾਰੀ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਨਸਾ ਵਿਖੇ ਨਸ਼ੇ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ | ਵਿਦਿਆਰਥੀਆਂ ਨੇ 'ਚ 'ਨਸ਼ਿਆਂ ਤੋਂ ਦੂਰ ਰਹੋ, ਨਸ਼ਾ ਸਿਹਤ ਲਈ ਠੀਕ ਨਹੀਂ', 'ਪੰਜਾਬੀਓ ਜਾਗੋ, ਨਸ਼ੇ ਤਿਆਗੋ' ਆਦਿ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਸਕੱਤਰ ਕਾਨੂੰਨੀ ਸੇਵਾਵਾਂ ਅਥਾਰਿਟੀ ਜੱਜ ਰਾਜਵਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਲਈ ਪ੍ਰੇਰਿਤ ਕਰ ਕੇ ਚੰਗਾ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕਰਨ ਤਾਂ ਜੋ ਉਨ੍ਹਾਂ ਨੂੰ ਨਸ਼ੇ ਵਰਗੇ ਕੋਹੜ ਤੋਂ ਬਚਾਇਆ ਜਾ ਸਕੇ | ਉਨ੍ਹਾਂ ਲੋਕਾਂ ਦੀ ਵੀ ਮਦਦ ਕੀਤੀ ਜਾਵੇ ਜੋ ਕਿ ਨਸ਼ੇ ਵਰਗੇ ਕੋਹੜ ਦਾ ਸ਼ਿਕਾਰ ਚੁੱਕੇ ਹਨ, ਇਸ ਮੌਕੇ ਸਕੂਲ ਮੁਖੀ ਵਿਜੈ ਕੁਮਾਰ ਮਿੱਢਾ ਨੇ ਵੀ ਸੰਬੋਧਨ ਕੀਤਾ |
'ਯੂਥ ਅਗੇਂਸਟ ਡਰੱਗਜ਼' ਤਹਿਤ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ <br/>
ਅਜੀਤ ਡੈਸਕ
21-12-2025