12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬੁਢਲਾਡਾ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹਾਂ-ਨਗਰ ਕੌਂਸਲ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 21-12-2025

ਬੁਢਲਾਡਾ, 20 ਦਸੰਬਰ (ਸੁਨੀਲ ਮਨਚੰਦਾ)-ਸਥਾਨਕ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਨੇ ਸੱਤਾਧਾਰੀ ਧਿਰ 'ਤੇ ਦੋਸ਼ ਲਗਾਇਆ ਹੈ ਕਿ ਸ਼ਹਿਰ ਵਾਸੀਆਂ ਨੂੰ ਗ਼ਲਤ ਜਾਣਕਾਰੀ ਦੇ ਕੇ ਗੁਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਸਪੱਸ਼ਟ ਆਖਿਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਟੈਂਡਰ ਲਗਾਉਣ ਨੂੰ ਤਿਆਰ ਹਾਂ ਪ੍ਰੰਤੂ ਕਾਰਜ ਸਾਧਕ ਅਫ਼ਸਰ ਅੜਿੱਕੇ ਲਗਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਪਿਛਲੀ ਮੀਟਿੰਗ ਦੌਰਾਨ ਈ.ਓ. ਕਾਰਵਾਈ ਰਜਿਸਟਰ ਲੈ ਕੇ ਮੀਟਿੰਗ ਛੱਡ ਕੇ ਚਲਾ ਗਿਆ ਸੀ | ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ 14 ਪੱਤਰ ਕਾਰਜ ਸਾਧਕ ਅਫ਼ਸਰ ਨੂੰ ਲਿਖ ਕੇ ਲੋਕ ਸਮੱਸਿਆਵਾਂ, ਕੁਝ ਠੇਕਾ ਆਧਾਰਿਤ ਕਰਮਚਾਰੀਆਂ ਦੇ ਕੰਮਾਂ ਦੀ ਸ਼ਿਕਾਇਤਾਂ ਸੰਬੰਧੀ ਜਵਾਬ ਮੰਗਿਆ ਸੀ ਪੰ੍ਰਤੂ ਹਾਲੇ ਤੱਕ ਕੋਈ ਉੱਤਰ ਨਹੀਂ ਮਿਲਿਆ | ਕੌਂਸਲ ਪ੍ਰਧਾਨ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਹਨ, ਜਿਸ ਕਰ ਕੇ ਵਿਕਾਸ ਕਾਰਜ ਠੱਪ ਕਰਵਾਏ ਜਾ ਰਹੇ ਹਨ | ਪ੍ਰਧਾਨ ਨੇ ਕਿਹਾ ਕਿ ਸ਼ਹਿਰ 'ਚ ਕੂੜੇ ਦੇ ਡੰਪ ਕਾਰਨ ਫੈਲੀ ਗੰਦਗੀ ਅਤੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਸਮੇਂ ਸਿਰ ਹੱਲ ਨਾ ਕਰਨ ਪਿੱਛੇ ਵੀ ਈ.ਓ. ਦਾ ਅਸਿੱਧੇ ਤੌਰ 'ਤੇ ਹੱਥ ਹੈ | ਦੂਸਰੇ ਪਾਸੇ ਸੰਘਣੀ ਆਬਾਦੀ 'ਚ ਕੂੜੇ ਦੇ ਡੰਪ ਨੂੰ ਖ਼ਤਮ ਕਰਨ ਲਈ ਮੁਹੱਲਾ ਵਾਸੀਆਂ ਵਲੋਂ ਕੌਂਸਲਰ ਸੁਖਦੀਪ ਸਿੰਘ ਸੋਨੀ, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ ਸਮੇਤ 2 ਵਾਰਡ ਵਾਸੀਆਂ ਦਾ ਧਰਨਾ 7ਵੇਂ ਦਿਨ ਵੀ ਜਾਰੀ ਰਿਹਾ |

Ad Position 22
No active advertisement
ਪਿਛਲੀ ਖ਼ਬਰ 'ਯੂਥ ਅਗੇਂਸਟ ਡਰੱਗਜ਼' ਤਹਿਤ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ <br/> ਅਗਲੀ ਖ਼ਬਰ ਟਰੱਕ ਆਪ੍ਰੇਟਰਾਂ ਵਲੋਂ 22 ਨੂੰ ਯੂਨੀਅਨ ਦੇ ਠੇਕੇਦਾਰ ਖ਼ਿਲਾਫ਼ ਜੈਤੋਂ ਵਿਖੇ ਧਰਨੇ ਦਾ ਐਲਾਨ
Ad Position 24