12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੜਕ ਹਾਦਸੇ 'ਚ ਬੋਹਾ ਦੇ 2 ਨੌਜਵਾਨਾਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 21-12-2025
ਬੋਹਾ, 20 ਦਸੰਬਰ (ਰਮੇਸ਼ ਤਾਂਗੜੀ)-ਕਸਬਾ ਬੋਹਾ ਦੇ 2 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਕਰਮਜੀਤ ਸਿੰਘ ਫ਼ੌਜੀ ਐਮ.ਸੀ. ਲੰਘੀ ਰਾਤ ਆਪਣੇ ਦੋਸਤ ਪਿ੍ੰਸ ਕੁਮਾਰ ਪੁੱਤਰ ਅਰੁਣ ਕੁਮਾਰ ਨਾਲ ਮੋਟਰਸਾਈਕਲ 'ਤੇ ਬੋਹਾ ਵੱਲ ਆ ਰਹੇ ਸਨ ਤਾਂ ਕਲੀਪੁਰ ਨੇੜੇ ਅਣਪਛਾਤਾ ਵਾਹਨ ਫੇਟ ਮਾਰ ਗਿਆ | ਟੱਕਰ ਐਨੀ ਜ਼ੋਰਦਾਰ ਸੀ ਕਿ ਪਿ੍ੰਸ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 'ਤੇ ਦਲਜੀਤ ਸਿੰਘ ਰਤੀਆ ਦੇ ਹਸਪਤਾਲ 'ਚ ਦਮ ਤੋੜ ਗਿਆ | ਜ਼ਿਕਰਯੋਗ ਹੈ ਕਿ ਦਲਜੀਤ ਪਟਿਆਲਾ ਤੋਂ ਜਦੋਂ ਬੁਢਲਾਡਾ ਪਹੁੰਚਿਆ ਤਾਂ ਸਾਰੀਆਂ ਬੱਸਾਂ ਲੰਘ ਚੁੱਕੀਆਂ ਸਨ, ਨੇ ਆਪਣੇ ਮਿੱਤਰ ਪਿੰ੍ਰਸ ਨੂੰ ਵਹੀਕਲ 'ਤੇ ਲਿਜਾਣ ਲਈ ਬੁਲਾਇਆ | ਦੋਵਾਂ ਦੇ ਸਸਕਾਰ ਮੌਕੇ ਮਾਹੌਲ ਗ਼ਮਗੀਨ ਸੀ | ਸਸਕਾਰ ਮੌਕੇ ਹਲਕਾ ਵਿਧਾਇਕ ਬੁੱਧ ਰਾਮ, ਚੇਅਰਮੈਨ ਮਾਰਕਿਟ ਕਮੇਟੀ ਬੋਹਾ ਰਣਜੀਤ ਸਿੰਘ ਫਰੀਦਕੇ, ਆਪ ਆਗੂ ਚਰਨਜੀਤ ਸਿੰਘ ਅੱਕਾਂਵਾਲੀ, ਕਮਲਜੀਤ ਸਿੰਘ ਬਾਵਾ ਪ੍ਰਧਾਨ ਨਗਰ ਪੰਚਾਇਤ ਬੋਹਾ, ਹਰਪਾਲ ਸਿੰਘ ਪੰਮੀ, ਜਗਤਾਰ ਸਿੰਘ ਤਾਰੀ, ਕਾ. ਜਗਨ ਨਾਥ, ਸੁਨੀਲ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੋਹਾ, ਮਾ: ਗੁਰਜੰਟ ਸਿੰਘ, ਕੁਲਵੰਤ ਸਿੰਘ ਸ਼ੇਰਖਾਂ ਮੈਂਬਰ ਬਲਾਕ ਸੰਮਤੀ, ਜਗਸੀਰ ਸਿੰਘ ਜੱਗਾ ਕੌਂਸਲਰ ਤੋਂ ਇਲਾਵਾ ਵੱਡੀ ਗਿਣਤੀ 'ਚ ਬੋਹਾ ਖੇਤਰ ਦੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਚੰਗੇ ਭਵਿੱਖ ਲਈ ਮਾਪਿਆਂ ਦੀ ਸਰਗਰਮ ਭੂਮਿਕਾ ਜ਼ਰੂਰੀ-ਡਿਪਟੀ ਕਮਿਸ਼ਨਰ <br/> ਅਗਲੀ ਖ਼ਬਰ ਮਾਨਸਾ ਪੁਲਿਸ ਵਲੋਂ ਜ਼ਿਲੇ੍ਹ 'ਚ ਆਪ੍ਰੇਸ਼ਨ ਕਾਸੋ ਤਹਿਤ 40 ਸ਼ੱਕੀ ਥਾਵਾਂ 'ਤੇ ਚੈਕਿੰਗ <br/>
Ad Position 24