ਮਾਨਸਾ, 20 ਦਸੰਬਰ (ਸ.ਰਿ.)-ਵਿੱਦਿਆ ਭਾਰਤੀ ਵਲੋਂ ਰਤਲਾਮ (ਮੱਧ ਪ੍ਰਦੇਸ਼) ਵਿਖੇ ਕਰਵਾਏ ਗਏ ਨੈਸ਼ਨਲ ਪੱਧਰੀ ਸਕੇਟਿੰਗ ਮੁਕਾਬਲਿਆਂ 'ਚ ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਅੰਡਰ-17 'ਚ ਮਨਪ੍ਰੀਤ ਸਿੰਘ ਨੇ ਕੁਆਰਡਜ਼ਰਿੰਕ-2 'ਚ ਦੂਜਾ ਅਤੇ ਰਿੰਕ-1 'ਚ ਤੀਜਾ ਸਥਾਨ ਹਾਸਲ ਕੀਤਾ ਹੈ | ਅੰਡਰ-19 'ਚ ਭਵਜੋਤ ਸਿੰਘ ਨੇ ਕੁਆਰਡਜ 'ਚੋਂ ਤੀਜਾ, ਅੰਡਰ-11 'ਚ ਖਿਡਾਰੀ ਗੁਰਜੋਤ ਸਿੰਘ ਨੇ ਕੁਆਰਡਜ਼ਰਿੰਕ-2 'ਚ ਤੀਜਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ 'ਤੇ ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਤੇ ਪਿ੍ੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਅੰਡਰ-17 ਦਾ ਖਿਡਾਰੀ ਮਨਪ੍ਰੀਤ ਸਿੰਘ ਐਸ.ਜੀ.ਐਫ.ਆਈ ਮੁਕਾਬਲੇ 'ਚ ਭਾਗ ਲਵੇਗਾ |