ਮਾਨਸਾ, 20 ਦਸੰਬਰ (ਸ.ਰਿ.)- ਸਥਾਨਕ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਾਲਾਨਾ ਜੂਨੀਅਰ ਜੁਆਏ ਫੈਸਟ ਸਮਾਰੋਹ ਕਰਵਾਇਆ ਗਿਆ | ਨਰਸਰੀ ਅਤੇ ਕੇ.ਜੀ. ਜਮਾਤਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ | ਮੁੱਖ ਮਹਿਮਾਨ ਰਾਜਵਿੰਦਰ ਕੌਰ ਸਿਵਲ ਜੱਜ ਸੀਨੀਅਰ ਡਵੀਜ਼ਨ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ 'ਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਰਾਜੇਸ਼ ਕੁਮਾਰ, ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਪਿ੍ੰਸੀਪਲ ਜਗਦੀਪ ਪਟਿਆਲ, ਪ੍ਰਮੋਦ ਕੁਮਾਰ ਸਕੂਲ ਮੈਨੇਜਰ, ਜਤਿੰਦਰ ਵੀਰ ਗੁਪਤਾ, ਅੰਮਿ੍ਤਪਾਲ ਗੋਇਲ, ਕਿਰਤਪਾਲ ਕੀਰਤੀ, ਗੁਰਤੇਜ ਸਿੰਘ ਜਗਰੀ, ਬਿ੍ਜ ਲਾਲ, ਚਮਨ ਲਾਲ ਗੋਇਲ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |