ਝੁਨੀਰ, 21 ਦਸੰਬਰ (ਸੰਜੀਵ ਸਿੰਗਲਾ)-ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਨਿਖਾਲਸ ਸੇਵਾ ਦਲ ਮਾਨਸਾ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਉਦਘਾਟਨ ਬਾਬਾ ਦਰਸ਼ਨ ਸਿੰਘ ਜੀ ਫੱਤਾ ਮਾਲੋਕਾ ਵਾਲਿਆਂ ਨੇ ਕੀਤਾ | ਉਨ੍ਹਾਂ ਕਿਹਾ ਕਿ ਇਹ ਹਫ਼ਤਾ ਸਾਡੇ ਸਾਰਿਆ ਲਈ ਬਹੁਤ ਖ਼ਾਸ ਹੁੰਦਾ ਹੈ ਕਿਉਂਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸਮੁੱਚੀ ਕੌਮ ਲਈ ਸ਼ਹਾਦਤ ਦਿੱਤੀ ਸੀ | ਉਨ੍ਹਾਂ ਕਿਹਾ ਕਿ ਖ਼ੂਨਦਾਨ ਪਵਿੱਤਰ ਕਾਰਜ ਹੈ ਜਿਸ ਨਾਲ ਕਈ ਮਨੁੱਖੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ | ਇਸ ਮੌਕੇ ਬਾਬਾ ਸਮਿੰਦਰ ਸਿੰਘ ਹੈੱਡ ਗ੍ਰੰਥੀ ਝੁਨੀਰ, ਰੇਸ਼ਮ ਸਿੰਘ, ਰਮਨ ਸਿੰਘ ਫ਼ਤਿਹਪੁਰ, ਤਲਵਿੰਦਰ ਸਿੰਘ ਮਾਨ, ਅਮਨ ਸਿੰਘ ਚਚੋਹਰ, ਪਲਵਿੰਦਰ ਮਾਨ, ਪ੍ਰੀਤਪਾਲ ਮਾਨ, ਸਰਬਾ ਮਾਨ, ਸਿਮਰਦੀਪ ਸਿੱਧੂ, ਪ੍ਰੀਤ ਸਿੰਘ ਘੁਰਕਣੀ, ਕਾਲਾ ਸਿੰਘ ਚਹਿਲ, ਰਵਿੰਦਰ ਕਾਲਾ ਝੁਨੀਰ, ਨਿੱਕਾ ਸਿੰਘ ਝੁਨੀਰ, ਜੈਕੀ ਗਰਗ, ਪਿ੍ੰਸ ਸਿੱਧੂ ਪਟਿਆਲਾ ਅਤੇ ਹਰਮਨ ਚਹਿਲ ਆਦਿ ਹਾਜ਼ਰ ਸਨ |