ਬਰੇਟਾ, 21 ਦਸੰਬਰ (ਪਾਲ ਸਿੰਘ ਮੰਡੇਰ)-ਸ਼੍ਰੋਮਣੀ ਅਕਾਲੀ ਦਲ ਹਰ ਮੁਸ਼ਕਿਲ ਘੜੀ 'ਚ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਭਵਿੱਖ 'ਚ ਹਰ ਸਮੇਂ ਸਾਥ ਦਿੰਦਾ ਰਹੇਗਾ | ਇਹ ਪ੍ਰਗਟਾਵਾ ਨਵੇਂ ਚੁਣੇ ਸ੍ਰੋਮਣੀ ਅਕਾਲੀ ਦਲ ਦੇ ਜ਼ੋਨ ਕੁੱਲਰੀਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੀਰ ਸਿੰਘ ਜੱਸੂ ਕੁੱਲਰੀਆਂ ਨੇ ਪਿੰਡ ਮੰਡੇਰ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਰਾਹੀ ਜੋਂ ਵਿਕਾਸ ਕਾਰਜਾਂ ਲਈ ਗਰਾਂਟ ਆਵੇਗੀ, ਉਹ ਸਾਰੇ ਪਿੰਡਾਂ 'ਚ ਅਧੂਰੇ ਪਏ ਵਿਕਾਸ 'ਤੇ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਜਲਦੀ ਹੀ ਵਿਕਾਸ ਕਾਰਜਾਂ ਦੀ ਸੂਚੀ ਬਣਾ ਕੇ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਫੰਡ ਜਾਰੀ ਕਰਵਾਏ ਜਾਣਗੇ | ਉਨ੍ਹਾਂ ਵੋਟਰਾਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ | ਇਕਾਈ ਪ੍ਰਧਾਨ ਬਲਵਿੰਦਰ ਸਿੰਘ ਮੰਡੇਰ, ਸਤਪਾਲ ਸਿੰਘ ਕਾਹਨਗੜ੍ਹ, ਹਰਨੇਕ ਸਿੰਘ ਪ੍ਰਧਾਨ, ਹਰਕੇਸ਼ ਸ਼ਰਮਾ, ਸਰਪੰਚ ਦਰਸ਼ਨ ਸਿੰਘ ਫੌਜੀ, ਜਗਪਾਲ ਸਿੰਘ ਪੰਚ, ਨਰਿੰਦਰਪਾਲ ਸ਼ਰਮਾ, ਸੁਰਜੀਤ ਸਿੰਘ ਮੰਡੇਰ, ਨਿਰਮਲ ਸਿੰਘ, ਰਾਕੇਸ਼ ਕੁਮਾਰ, ਬਲਵੀਰ ਸਿੰਘ ਵੀਰਾ, ਬਲਜਿੰਦਰ ਸਿੰਘ ਮੰਡੇਰ, ਸੁਖਦੇਵ ਸਿੰਘ ਸੁੱਖਾ ਨੰਬਰਦਾਰ, ਸੁਰਜੀਤ ਸਿੰਘ ਸੈਂਸੀ ਆਦਿ ਹਾਜ਼ਰ ਸਨ |
ਸ਼੍ਰੋਮਣੀ ਅਕਾਲੀ ਦਲ ਹਰ ਮੁਸ਼ਕਿਲ ਘੜੀ 'ਚ ਲੋਕਾਂ ਦੇ ਨਾਲ ਖੜ੍ਹੇਗਾ-ਜੱਸੂ ਕੁੱਲਰੀਆਂ <br/>
ਅਜੀਤ ਡੈਸਕ
22-12-2025