26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਿਵਲ ਸੇਵਾ ਪ੍ਰੀਖਿਆ ਕੀ, ਕਿਉਂ ਤੇ ਕਿਵੇਂ 'ਤੇ ਡੀ.ਏ.ਵੀ. ਸਕੂਲ ਵਿਖੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-12-2025
ਮਾਨਸਾ, 21 ਦਸੰਬਰ (ਰਾਵਿੰਦਰ ਸਿੰਘ ਰਵੀ)-ਸਥਾਨਕ ਡੀ.ਏ.ਵੀ ਸਕੂਲ ਵਿਖੇ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਲਈ ਸੈਮੀਨਾਰ ਕਰਵਾਇਆ ਗਿਆ | 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਬੁਲਾਰਿਆਂ ਨੇ ਦੱਸਿਆ ਕਿ ਸੰਘ ਲੋਕ ਸੇਵਾ ਆਯੋਗ (ਯੂ.ਪੀ.ਐੱਸ.ਸੀ) ਭਾਰਤ ਦੀ ਮੁੱਖ ਕੇਂਦਰੀ ਭਰਤੀ ਏਜੰਸੀ ਹੈ, ਜੋ ਗਰੇਡ 'ਏ' ਅਤੇ 'ਬੀ' ਅਧਿਕਾਰੀਆਂ ਦੀ ਭਰਤੀ ਲਈ ਪ੍ਰੀਖਿਆਵਾਂ ਕਰਵਾਉਂਦੀ ਹੈ | ਇਨ੍ਹਾਂ ਪ੍ਰੀਖਿਆਵਾਂ 'ਚੋਂ ਸਿਵਲ ਸੇਵਾ ਪ੍ਰੀਖਿਆ ਸਭ ਤੋਂ ਪ੍ਰਤਿਸ਼ਠਿਤ ਮੰਨੀ ਜਾਂਦੀ ਹੈ, ਜਿਸ ਰਾਹੀਂ ਆਈ.ਏ.ਐੱਸ, ਆਈ.ਪੀ.ਐੱਸ, ਆਈ.ਐਫ.ਐੱਸ ਅਤੇ ਆਈ.ਆਰ.ਐੱਸ ਵਰਗੇ ਅਹੁਦਿਆਂ ਲਈ ਚੋਣ ਕੀਤੀ ਜਾਂਦੀ ਹੈ | ਰਿਸੋਰਸ ਪਰਸਨ ਤੇ ਸਿਵਲ ਸੇਵਾ ਪ੍ਰੀਖਿਆ ਕੋਆਰਡੀਨੇਟਰ ਰੋਹਿਤ ਭਾਰਦਵਾਜ਼ ਅਤੇ ਬਲਜਿੰਦਰ ਸਿੰਘ ਸਹਾਇਕ ਪ੍ਰੋਫੈਸਰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਪ੍ਰੀਖਿਆ ਦੇ ਪ੍ਰਾਰੰਭਿਕ ਪੜਾਅ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਦੀ ਪ੍ਰਕਿਰਿਆ ਅਤੇ ਸਰੂਪ ਸਬੰਧੀ ਜਾਣਕਾਰੀ ਦਿੱਤੀ | ਪਿ੍ੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਇਹ ਪ੍ਰੀਖਿਆ ਕਠਿਨ ਹੈ ਪਰ ਸਹੀ ਮਾਰਗ ਦਰਸ਼ਨ, ਮਿਹਨਤ, ਢੁਕਵੀਂ ਤਿਆਰੀ ਅਤੇ ਦਿ੍ੜ੍ਹ ਨਿਸ਼ਚੇ ਨਾਲ ਪਾਸ ਕੀਤਾ ਜਾ ਸਕਦਾ ਹੈ | ਉਨ੍ਹਾਂ ਹੋਰ ਦੱਸਿਆ ਕਿ ਸਿਵਲ ਸੇਵਾ 'ਚ ਰਹਿ ਕੇ ਦੇਸ਼ ਅਤੇ ਸਮਾਜ ਦੀ ਤਰੱਕੀ ਅਤੇ ਪ੍ਰਸ਼ਾਸਨਿਕ ਨੀਤੀ ਨਿਰਮਾਣ 'ਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਜਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲੇ੍ਹ ਦੇ ਭਾਜਪਾਈਆਂ ਲਈ ਚੰਡੀਗੜ੍ਹ ਹਾਲੇ ਕਾਫ਼ੀ ਦੂਰ! <br/> ਅਗਲੀ ਖ਼ਬਰ ਕੱਲ੍ਹ ਦੇ ਰੋਸ ਪ੍ਰਦਰਸ਼ਨ ਤਹਿਤ ਪਿੰਡਾਂ 'ਚ ਕੀਤੀਆਂ ਲਾਮਬੰਦੀ ਰੈਲੀਆਂ <br/>
Ad Position 24