25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਾਨਸਾ ਜ਼ਿਲੇ੍ਹ ਦੇ ਭਾਜਪਾਈਆਂ ਲਈ ਚੰਡੀਗੜ੍ਹ ਹਾਲੇ ਕਾਫ਼ੀ ਦੂਰ! <br/>

Ad Position 21
No active advertisement
ਅਜੀਤ ਡੈਸਕ 22-12-2025

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 21 ਦਸੰਬਰ - ਮਾਨਸਾ ਜ਼ਿਲੇ੍ਹ ਦੇ ਭਾਜਪਾਈਆਂ ਲਈ ਚੰਡੀਗੜ੍ਹ ਹਾਲੇ ਕਾਫ਼ੀ ਦੂਰ ਹੈ | ਤਾਜ਼ੀਆਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਪੇਂਡੂ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਹੁੰਗਾਰਾ ਨਹੀਂ ਦਿੱਤਾ | ਜ਼ਿਕਰਯੋਗ ਗੱਲ ਹੈ ਕਿ ਪਾਰਟੀ ਸਾਰੇ ਜ਼ੋਨਾਂ 'ਚ ਉਮੀਦਵਾਰ ਖੜ੍ਹੇ ਕਰਨ 'ਚ ਅਸਫਲ ਰਹੀ | ਜ਼ਿਲ੍ਹਾ ਪ੍ਰੀਸ਼ਦ ਦੇ 11 ਜ਼ੋਨਾਂ 'ਚੋਂ ਸਿਰਫ਼ 2 ਜ਼ੋਨਾਂ ਭੈਣੀਬਾਘਾ ਤੇ ਝੰਡਾ ਕਲਾਂ ਤੋਂ ਹੀ ਉਮੀਦਵਾਰ ਮਿਲੇ | ਭੈਣੀਬਾਘਾ ਜ਼ੋਨ ਦੇ ਉਮੀਦਵਾਰ ਕਿ੍ਸ਼ਨਾ ਕੌਰ ਨੂੰ 774 ਅਤੇ ਝੰਡਾ ਕਲਾਂ ਤੋਂ ਜੈਪਾਲ ਖੈਰਾ ਨੂੰ 1579 ਵੋਟਾਂ 'ਤੇ ਸਬਰ ਕਰਨਾ ਪਿਆ | ਭਾਜਪਾ ਪੰਚਾਇਤ ਸੰਮਤੀਆਂ ਦੇ 86 ਜ਼ੋਨਾਂ 'ਚੋਂ ਸਿਰਫ਼ 23 ਜ਼ੋਨਾਂ 'ਤੇ ਹੀ ਉਮੀਦਵਾਰ ਉਤਾਰ ਸਕੀ | ਉਨ੍ਹਾਂ ਨੂੰ 6 ਹਜ਼ਾਰ 43 ਵੋਟਾਂ ਹੀ ਮਿਲੀਆਂ ਪਰ ਫੱਤਾ ਮਾਲੋਕਾ ਜ਼ੋਨ 'ਚੋਂ ਨੌਜਵਾਨ ਆਗੂ ਪਰਮਜੀਤ ਸਿੰਘ ਮੰਨਾ ਦੀ ਪਤਨੀ ਰਾਜਪ੍ਰੀਤ ਕੌਰ ਆਪਣੇ ਦਮ ਖ਼ਮ 'ਤੇ ਚੋਣ ਜਿੱਤਣ 'ਚ ਸਫਲ ਜ਼ਰੂਰ ਰਹੀ | ਵਿਧਾਨ ਸਭਾ ਹਲਕਿਆਂ ਵਾਰ ਅੰਕੜੇ ਦਿੱਤੇ ਜਾਣ ਤਾਂ ਮਾਨਸਾ ਹਲਕੇ ਦੇ 8 ਜ਼ੋਨਾਂ 'ਚੋਂ 1732, ਸਰਦੂਲਗੜ੍ਹ ਹਲਕੇ ਦੇ 11 ਜ਼ੋਨਾਂ 'ਚੋਂ 2831 ਜਦਕਿ ਬੁਢਲਾਡਾ ਦੇ 4 ਜ਼ੋਨਾਂ 'ਚੋਂ 1480 ਵੋਟਾਂ ਪ੍ਰਾਪਤ ਹੋਈਆਂ | ਪੰਚਾਇਤ ਸੰਮਤੀ ਮਾਨਸਾ ਦੇ ਚਕੇਰੀਆਂ ਜ਼ੋਨ ਤੋਂ 198, ਭੈਣੀਬਾਘਾ ਤੋਂ 120, ਠੂਠਿਆਂਵਾਲੀ 202, ਖਾਰਾ 402, ਫਫੜੇ ਭਾਈਕੇ 230, ਖੀਵਾ ਕਲਾਂ 187, ਅਕਲੀਆ 266 ਅਤੇ ਰੱਲਾ ਜ਼ੋਨ 'ਚੋਂ 127 ਵੋਟਾਂ ਭਾਜਪਾ ਦੇ ਹਿੱਸੇ ਆਈਆਂ | ਝੁਨੀਰ ਸੰਮਤੀ ਦੇ ਪੇਂਰੋ ਤੋਂ 88, ਟਾਂਡੀਆਂ 138, ਮਾਖਾ 304, ਉੱਲਕ 159, ਬਾਜੇਵਾਲਾ 83, ਝੁਨੀਰ 112 ਅਤੇ ਮੂਸਾ ਜ਼ੋਨ 'ਚੋਂ 493 ਵੋਟਾਂ ਮਿਲੀਆਂ | ਸਰਦੂਲਗੜ੍ਹ ਸੰਮਤੀ ਦੇ ਫੱਤਾ ਮਾਲੋਕਾ ਜ਼ੋਨ 'ਚੋਂ 1 ਹਜ਼ਾਰ 60, ਜਟਾਣਾ 150, ਸਰਦੁਲੇਵਾਲਾ 147, ਕੁਸਲਾ 97 ਅਤੇ ਪੰਚਾਇਤ ਸੰਮਤੀ ਬੁਢਲਾਡਾ ਦੇ ਦੋਦੜਾ ਜ਼ੋਨ 'ਚੋਂ 137, ਦਿਆਲਪੁਰਾ 397, ਕੁੱਲਰੀਆਂ 656 ਅਤੇ ਧਰਮਪੁਰਾ ਜ਼ੋਨ ਦਾ ਭਾਜਪਾ ਉਮੀਦਵਾਰ 290 ਵੋਟਾਂ ਲੈਣ 'ਚ ਸਫਲ ਰਿਹਾ | ਦਿਲਚਸਪ ਗੱਲ ਇਹ ਹੈ ਕਿ ਪਾਰਟੀ ਵਲੋਂ ਹਲਕਾਵਾਰ ਕੁਆਰਡੀਨੇਟਰ ਨਿਯੁਕਤ ਕੀਤੇ ਗਏ ਸਨ ਅਤੇ ਭਾਜਪਾ ਆਗੂ ਹਿੱਕ ਠੋਕ ਕੇ ਦਾਅਵਾ ਵੀ ਕਰ ਰਹੇ ਸਨ ਕਿ ਸਾਰੇ ਜ਼ੋਨਾਂ 'ਚ ਉਮੀਦਵਾਰ ਖੜੇ ਕਰ ਕੇ ਸ਼ਾਨਦਾਰ ਵੋਟਾਂ ਵੀ ਹਾਸਿਲ ਕੀਤੀਆਂ ਜਾਣਗੀਆਂ ਪਰ ਅਜਿਹਾ ਸਭ ਅਖ਼ਬਾਰਾਂ 'ਚ ਬਿਆਨਬਾਜ਼ੀ ਪ੍ਰਕਾਸ਼ਿਤ ਕਰਵਾਉਣ ਅਤੇ ਸੋਸ਼ਲ ਮੀਡੀਆ 'ਚ ਵੀਡੀਓ ਪਾਉਣ ਤੱਕ ਹੀ ਸੀਮਤ ਰਿਹਾ | ਭਾਜਪਾ ਦੇ ਨਾਲ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ 'ਚ ਸਾਂਝੀ ਰਾਇ ਜ਼ਰੂਰ ਪਾਈ ਜਾ ਰਹੀ ਹੈ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਿਲ ਕਰਨੀ ਹੈ ਤਾਂ ਦੋਵੇਂ ਰਾਜਸੀ ਪਾਰਟੀਆਂ ਨੂੰ ਪਹਿਲਾ ਵਾਂਗ ਗੱਠਜੋੜ ਕਰਨਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਜਨਤਕ ਥਾਵਾਂ 'ਤੇ ਜਲੂਸ ਕੱਢਣ ਅਤੇ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਅਗਲੀ ਖ਼ਬਰ ਸਿਵਲ ਸੇਵਾ ਪ੍ਰੀਖਿਆ ਕੀ, ਕਿਉਂ ਤੇ ਕਿਵੇਂ 'ਤੇ ਡੀ.ਏ.ਵੀ. ਸਕੂਲ ਵਿਖੇ ਸੈਮੀਨਾਰ ਕਰਵਾਇਆ <br/>
Ad Position 24