ਤਲਵੰਡੀ ਸਾਬੋ, 21 ਦਸੰਬਰ (ਰਵਜੋਤ ਸਿੰਘ ਰਾਹੀ)-ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਅੱਖਾਂ, ਹੱਡੀਆਂ ਅਤੇ ਦੰਦਾਂ ਦੀ ਜਾਂਚ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ¢ ਇਸ ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਲੋਕਾਂ ਦੀ ਵੀ ਸਿਹਤ ਜਾਂਚ ਕੀਤੀ ਗਈ¢ ਸਕੂਲ ਐੱਮ.ਡੀ. ਲਗਨ ਖੁਰਾਣਾ ਨੇ ਕਿਹਾ ਕਿ ਮੋਬਾਇਲ ਦੇ ਵੱਧ ਰਹੇ ਇਸਤੇਮਾਲ ਕਾਰਨ ਬੱਚਿਆਂ ਦੀਆਂ ਅੱਖਾਂ 'ਤੇ ਪੈ ਰਹੇ ਨਕਾਰਾਤਮਿਕ ਪ੍ਰਭਾਵ ਨੂੰ ਧਿਆਨ ਵਿਚ ਰੱਖਦਿਆਂ ਇਸ ਤਰ੍ਹਾਂ ਦੇ ਸਿਹਤ ਕੈਂਪ ਜ਼ਰੂਰੀ ਬਣ ਗਏ ਹਨ¢ ਕੈਂਪ ਦੌਰਾਨ ਅੱਖਾਂ ਦੇ ਡਾ. ਦੀਪਕ ਗਰਗ, ਹੱਡੀਆਂ ਅਤੇ ਜੋੜਾਂ ਦੇ ਡਾ. ਦੀਪਕ ਬਾਂਸਲ ਅਤੇ ਦੰਦਾਂ ਦੇ ਡਾਕਟਰ ਅੰਕੁਸ਼ ਗੋਇਲ ਵਲੋਂ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦੀ ਜਾਂਚ ਕੀਤੀ ਗਈ¢ ਪ੍ਰਬੰਧਕਾਂ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਅੱਖਾਂ, ਹੱਡੀਆਂ ਅਤੇ ਦੰਦਾਂ ਨਾਲ ਸੰਬੰਧਿਤ ਬਿਮਾਰੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਸੁਝਾਅ ਦੇਣਾ ਸੀ¢ ਜਾਂਚ ਉਪਰੰਤ ਲੋੜਵੰਦਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ¢ਕੈਂਪ ਦੀ ਸਮਾਪਤੀ ਦੌਰਾਨ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਸਕੂਲ ਚੇਅਰਮੈਨ ਵਿਨੋਦ ਖੁਰਾਣਾ ਅਤੇ ਪਿ੍ੰਸੀਪਲ ਮੀਨੂੰ ਗਰਗ ਵਲੋਂ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਸਕੂਲ ਕੋਆਰਡੀਨੇਟਰ ਬੇਅੰਤ ਕÏਰ, ਜੂਨੀਅਰ ਕੋਆਰਡੀਨੇਟਰ ਕਿਰਨਦੀਪ ਕÏਰ, ਕੁਲਵਿੰਦਰ ਕੌਰ, ਜਤਿੰਦਰ ਕੌਰ, ਪਰਮਿੰਦਰ ਕੌਰ, ਜਸਪ੍ਰੀਤ ਕੌਰ, ਸੁਨੀਤਾ, ਲਵਪ੍ਰੀਤ ਸਿੰਘ, ਅਨੂ ਬਾਲਾ, ਰਾਜਪ੍ਰੀਤ ਕੌਰ ਕਰਮਜੀਤ ਕੌਰ, ਰਿਪਤਾਂ, ਸੁਖਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਣਦੀਪ ਕੌਰ, ਸਿੰਪਲ ਰਾਣੀ, ਕਿਰਨਦੀਪ ਕੌਰ, ਰਮਨਦੀਪ ਕੌਰ, ਡਿੰਪਲ, ਸਾਲੂ, ਪਵਨਦੀਪ ਕੌਰ, ਮੇਗਾ, ਸੁਖਬੀਰ ਕੌਰ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਮੌਜੂਦ ਸਨ¢