03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਮਾਰਟ ਮੀਟਰ ਬਿਜਲੀ ਘਰ ਪੁੱਜਦੇ ਕੀਤੇ <br/>

Ad Position 21
No active advertisement
ਅਜੀਤ ਡੈਸਕ 23-12-2025

ਬਰੇਟਾ, 22 ਦਸੰਬਰ (ਜੀਵਨ ਸ਼ਰਮਾ)-ਪਿੰਡ ਧਰਮਪੁਰਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਉਤਾਰੇ ਬਿਜਲੀ ਵਾਲੇ ਸਮਾਰਟ ਮੀਟਰ ਸਥਾਨਕ ਬਿਜਲੀ ਘਰ 'ਚ ਪੁੱਜਦੇ ਕੀਤੇ ਗਏ | ਜ਼ਿਲ੍ਹਾ ਆਗੂ ਤਰਸੇਮ ਸਿੰਘ ਧਰਮਪੁਰਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਫ਼ੈਸਲਾ ਹੈ ਕਿ ਸਮਾਰਟ ਮੀਟਰ ਉਤਾਰ ਕੇ ਡਿਜੀਟਲ ਮੀਟਰ ਲਗਾਏ ਜਾਣ | ਉਨ੍ਹਾਂ ਕਿਹਾ ਕਿ ਸਮਾਰਟ ਮੀਟਰ ਨਾਲ ਬਿਜਲੀ ਬਹੁਤ ਮਹਿੰਗੀ ਮਿਲ ਰਹੀ ਹੈ, ਜਿਸ ਕਰ ਕੇ ਸਮੁੱਚੇ ਪਿੰਡ 'ਚੋਂ ਸਮਾਰਟ ਮੀਟਰ ਉਤਾਰੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਸਮਾਰਟ ਮੀਟਰ ਲਗਾਏ ਜਾਣਗੇ ਤਾਂ ਜਥੇਬੰਦੀ ਵੱਲੋਂ ਪੂਰਾ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰਾਂ ਨਿੱਜੀਕਰਨ ਕਰ ਕੇ ਆਮ ਲੋਕਾਂ ਦੀ ਪਹੁੰਚ ਤੋਂ ਬਿਜਲੀ ਦੂਰ ਕਰ ਰਹੀਆਂ ਹਨ | ਇਸ ਮੌਕੇ ਦਰਸ਼ਨ ਸਿੰਘ ਮੰਘਾਣੀਆਂ, ਰੁਲਦੂ ਸ਼ਰਮਾ, ਬੂਟਾ ਸਿੰਘ, ਸੇਵਾ ਸਿੰਘ, ਕੋਕਾ ਰਾਮ, ਮੱਘਰ ਸਿੰਘ, ਦਾਰਾ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਉਰਦੂ ਭਾਸ਼ਾ ਦੀ ਸਿਖਲਾਈ 1 ਤੋਂ ਸ਼ੁਰੂ <br/> ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕਾਬੂ <br/>
Ad Position 24