03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨਹਿਰੀ ਵਿਭਾਗ ਵਲੋਂ ਟੇਲਾਂ ਨੂੰ ਬੰਦ ਕਰਨ ਖ਼ਿਲਾਫ਼ ਉੱਚ ਪੱਧਰੀ ਜਾਂਚ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 23-12-2025
ਬਰੇਟਾ, 22 ਦਸੰਬਰ (ਪਾਲ ਸਿੰਘ ਮੰਡੇਰ)-ਪੰਜਾਬ ਸਰਕਾਰ ਵਲੋਂ ਟੇਲਾਂ 'ਤੇ ਨਹਿਰੀ ਪਾਣੀ ਪਹੁੰਚਦਾ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਦੇ ਉਲਟ ਨਹਿਰੀ ਵਿਭਾਗ ਦੇ ਅਧਿਕਾਰੀ ਇਨ੍ਹਾਂ ਟੇਲਾਂ ਨੂੰ ਬੰਦ ਕਰਨ ਲੱਗੇ ਹਨ | ਇਸ ਸਬੰਧੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਜਨਤਕ, ਸਮਾਜਿਕ ਤੇ ਲੋਕ ਜਥੇਬੰਦਕ ਮੰਚ ਦੇ ਮੈਂਬਰ ਤਰਸੇਮ ਸਿੰਘ ਖ਼ਾਲਸਾ, ਇਲਾਕਾ ਵਿਕਾਸ ਕਮੇਟੀ ਦੇ ਮੈਂਬਰ ਕਿ੍ਸ਼ਨ ਸਿੰਘ ਰੰਘੜਿਆਲ, ਜਮਹੂਰੀ ਕਿਸਾਨ ਸਭਾ ਦੇ ਆਗੂ ਦਸੌਂਧਾ ਸਿੰਘ ਬਹਾਦਰਪੁਰ ਨੇ ਕਿਹਾ ਸੁਨਾਮ ਰਜਵਾਹੇ ਦੀ ਬੁਰਜੀ ਨੰਬਰ 33 ਹਜ਼ਾਰ ਦੇ ਨਜ਼ਦੀਕ ਬਰੇਟਾ ਡਰੇਨ ਤੇ ਐਸਕੈਪ ਬਣਾਉਣ ਲੱਗੇ ਹੋਏ ਹਨ, ਜਿਸ ਨਾਲ ਟੇਲਾਂ 'ਤੇ ਪੈਂਦੇ ਪਿੰਡ ਲਦਾਲ, ਗਿਦੜਾਨੀ, ਹਰਿਆਉ, ਖੱਤਰੀਵਾਲ, ਦਿਆਲਪੁਰਾ, ਕਿਸ਼ਨਗੜ੍ਹ, ਬਹਾਦਰਪੁਰ ਦਾ ਵੱਡਾ ਨੁਕਸਾਨ ਹੋਵੇਗਾ | ਇਨ੍ਹਾਂ ਪਿੰਡਾਂ 'ਚ ਖੇਤਾਂ ਦੇ ਨਾਲ-ਨਾਲ ਵਾਟਰ-ਵਰਕਸ 'ਚ ਵੀ ਪਾਣੀ ਨਹੀਂ ਪਹੁੰਚੇਗਾ | ਆਗੂਆਂ ਨੇ ਕਿਹਾ ਕਿ ਟੇਲਾਂ 'ਤੇ ਪਹਿਲਾਂ ਹੀ ਬਹੁਤ ਥੋੜ੍ਹਾ ਪਾਣੀ ਪਹੁੰਚਦਾ ਹੈ ਜੋ ਕਿ ਰਿਕਾਰਡ ਤੋਂ ਵੀ ਤਸਦੀਕ ਕੀਤਾ ਜਾ ਸਕਦਾ ਹੈ | ਇਸ ਫਾਲ ਦੀ ਉਸਾਰੀ ਤੋਂ ਬਾਅਦ ਟੇਲਾਂ ਤੱਕ ਪਾਣੀ ਖ਼ਤਮ ਹੋਣ ਦੀ ਪੂਰੀ ਸੰਭਾਵਨਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਉਸਾਰੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸੁੰਦਰ ਲਿਖਾਈ ਮੁਕਾਬਲੇ ਦੇ ਪ੍ਰਾਇਮਰੀ ਵਰਗ 'ਚੋਂ ਗੁਰਮਜੋਤ ਕੌਰ ਨੇ ਪਹਿਲਾ ਸਥਾਨ ਮੱਲਿਆ <br/> ਅਗਲੀ ਖ਼ਬਰ ਪਿੰਡ ਭਾਦੜਾ ਵਿਖੇ ਕੈਂਪ 'ਚ 102 ਲੋੜਵੰਦ ਬਜ਼ੁਰਗਾਂ ਨੂੰ ਮੁਫ਼ਤ ਉਪਕਰਨ ਵੰਡੇ <br/>
Ad Position 24