ਮਾਨਸਾ, 22 ਦਸੰਬਰ (ਰਾਵਿੰਦਰ ਸਿੰਘ ਰਵੀ)-ਸਥਾਨਕ ਵਿਸ਼ਵਕਰਮਾ ਭਵਨ ਵਿਖੇ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ | ਪ੍ਰਾਇਮਰੀ ਵਰਗ 'ਚ ਗੁਰਮਜੋਤ ਕੌਰ ਰੈਨੇਸਾਂ ਸਕੂਲ, ਤਰਨਪ੍ਰੀਤ ਕੌਰ ਚੇਤਨ ਸਿੰਘ ਸਰਵਹਿੱਤਕਾਰੀ ਸਕੂਲ, ਗਰਿਮਾ ਸ਼ਰਮਾ ਰੈਨੇਸਾਂ ਸਕੂਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਸੈਕੰਡਰੀ ਵਰਗ 'ਚ ਅਰਸ਼ਦੀਪ ਕੌਰ, ਚੇਤਨਾ ਵਿੱਦਿਆ ਭਾਰਤੀ ਸਕੂਲ ਅਤੇ ਅਗਮਜੋਤ ਕੋਰ ਵਿੱਦਿਆ ਭਾਰਤੀ ਸਕੂਲ ਮਾਨਸਾ, ਪ੍ਰਾਇਮਰੀ ਵਰਗ ਇੰਗਲਿਸ਼ ਕਰਸਿਵ ਸੁੰਦਰ ਲਿਖਾਈ 'ਚ ਅਨੁਰੀਤ ਕੌਰ ਅਤੇ ਰਵਾਇਤ ਸਿੱਧੂ ਰੈਨੇਸਾਂ ਸਕੂਲ, ਹਰਜੋਤ ਸਿੰਘ ਵਿੱਦਿਆ ਭਾਰਤੀ ਸਕੂਲ, ਸੀਨੀਅਰ ਵਰਗ 'ਚ ਹਰਮੀਤ ਸਿੰਘ ਰੈਨੇਸਾਂ ਸਕੂਲ, ਹਰਪ੍ਰੀਤ ਕੌਰ ਸਰਕਾਰੀ ਸੀਨੀ.ਸੈਕੰ. ਸਕੂਲ ਲੜਕੀਆਂ, ਹਰਪ੍ਰੀਤ ਕੌਰ ਰੈਨੇਸਾਂ ਸਕੂਲ ਮਾਨਸਾ, ਅੰਗਰੇਜ਼ੀ ਕੈਲੀਗ੍ਰਾਫੀ ਸੀਨੀਅਰ ਵਰਗ 'ਚ ਏਕਮਜੀਤ ਕੌਰ, ਇਪਸ਼ੀਤਾ ਵਿੱਦਿਆ ਭਾਰਤੀ ਸਕੂਲ ਮਾਨਸਾ ਅਤੇ ਅਰਸ਼ਦੀਪ ਕੌਰ ਪੁੱਤਰੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਨਿਰੀਖਕ ਦੀ ਭੂਮਿਕਾ ਅਵਤਾਰ ਸਿੰਘ, ਸੰਦੀਪ ਸਿੰਘ, ਗੁਰਲਾਲ ਸਿੰਘ ਨੇ ਨਿਭਾਈ | ਇਨਾਮ ਵੰਡਣ ਦੀ ਰਸਮ ਡਾ. ਗੁਰਪ੍ਰੀਤ ਕੌਰ ਅਤੇ ਅਮਰਜੀਤ ਕੌਰ ਨੇ ਅਦਾ ਕੀਤੀ | ਇਸ ਮੌਕੇ ਜਗਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਪਿਆਰੀ ਆਦਿ ਹਾਜ਼ਰ ਸਨ |