ਸਰਦੂਲਗੜ੍ਹ, 23 ਦਸੰਬਰ (ਜੀ.ਐਮ.ਅਰੋੜਾ)- ਫਾਸਟ ਟਰੈਕ ਸਪੈਸ਼ਲ ਕੋਰਟ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਜਬਰ-ਜਨਾਹ ਦੇ ਮਾਮਲੇ 'ਚ ਸਰਦੂਲਗੜ੍ਹ ਦੇ ਨੌਜਵਾਨ ਰਾਹੁਲ ਹਾਲ-ਆਬਾਦ ਸਿਰਸਾ ਨੂੰ ਬਾ-ਇੱਜ਼ਤ ਬਰੀ ਕਰਨ ਦੇ ਹੁਕਮ ਸੁਣਾਏ ਹਨ | ਬਚਾਅ ਪੱਖ ਦੇ ਵਕੀਲ ਗੁਰਿੰਦਰਪਾਲ ਸ਼ਰਮਾ ਸੰਗਰੂਰ ਵਲੋਂ ਪ੍ਰਭਾਵਸ਼ਾਲੀ ਪੈਰਵੀ ਕੀਤੀ ਗਈ | ਜਾਣਕਾਰੀ ਮੁਤਾਬਿਕ ਪੁਲਿਸ ਥਾਣਾ ਸਰਦੂਲਗੜ੍ਹ ਵਿਖੇ 15 ਫਰਵਰੀ 2024 ਨੂੰ ਸਰਦੂਲਗੜ੍ਹ ਦੀ ਸ਼ਾਦੀਸ਼ੁਦਾ ਅÏਰਤ ਵਲੋਂ ਰਾਹੁਲ ਖ਼ਿਲਾਫ਼ ਜਬਰ ਜਨਾਹ ਦੇੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ | ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ 'ਚ ਮੁੱਦਈ ਪੱਖ ਵਲੋਂ ਲਗਾਏ ਗਏ ਦੋਸ਼ ਸਾਬਿਤ ਨਹੀਂ ਹੋ ਸਕੇ | ਅਦਾਲਤ ਨੇ ਕੇਸ ਨਾਲ ਜੁੜੀਆਂ ਗਵਾਹੀਆਂ ਅਤੇ ਪੇਸ਼ ਕੀਤੇ ਗਏ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕਰਨ ਉਪਰੰਤ ਇਹ ਫ਼ੈਸਲਾ ਲਿਆ |