30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ਹਿਰ 'ਚ ਸੀਵਰੇਜ ਮੈਨਹੋਲਾਂ ਦੇ ਉੱਗੜ-ਦੁੱਗੜ ਢੱਕਣਾਂ ਨਾਲ ਵਾਪਰ ਸਕਦੈ ਹਾਦਸਾ <br/>

Ad Position 21
No active advertisement
ਅਜੀਤ ਡੈਸਕ 24-12-2025

ਮਾਨਸਾ, 23 ਦਸੰਬਰ (ਮੋਹਿਤ ਬਾਂਸਲ)- ਸਥਾਨਕ ਸ਼ਹਿਰ ਦੀਆਂ ਸੜਕਾਂ ਤੇ ਰਿਹਾਇਸ਼ੀ ਇਲਾਕਿਆਂ 'ਚ ਬਣੇ ਸੀਵਰੇਜ ਦੇ ਮੈਨਹੋਲਾਂ ਅਤੇ ਚੈਂਬਰਾਂ ਦੇ ਉੱਗੜ-ਦੁੱਗੜ ਹੋਏ ਢੱਕਣਾਂ ਨਾਲ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ | ਖਸਤਾ ਹਾਲ ਹੋਏ ਢੱਕਣ ਲੋਕਾਂ ਲਈ ਖ਼ਤਰਾ ਬਣਦੇ ਜਾ ਰਹੇ ਹਨ | ਕਈ ਥਾਵਾਂ 'ਤੇ ਇਹ ਟੁੱਟੇ ਹੋਏ ਹਨ ਜਾਂ ਪੂਰੀ ਤਰ੍ਹਾਂ ਗ਼ਾਇਬ ਹਨ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ, ਪੈਦਲ ਯਾਤਰੀਆਂ ਅਤੇ ਬਜ਼ੁਰਗਾਂ ਲਈ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ | ਰਾਤ ਸਮੇਂ ਇਹ ਖ਼ਤਰਾ ਹੋਰ ਵੀ ਵਧ ਜਾਂਦਾ ਹੈ | ਸਰਦੀ ਦੇ ਮੌਸਮ ਦੇ ਚੱਲਦਿਆਂ ਸਵੇਰੇ ਸ਼ਾਮ ਸੰਘਣੀ ਧੁੰਦ ਹੋਣ ਕਾਰਨ ਇਹ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਕਈ ਵਾਰ ਦੋਪਹੀਆ ਵਾਹਨ ਇਨ੍ਹਾਂ ਕਾਰਨ ਡਿੱਗਣ ਤੋਂ ਬਚੇ ਹਨ | ਮੋੜਾਂ ਉੱਤੇ ਬਣੇ ਚੈਂਬਰਾਂ ਵਿਚ ਅਕਸਰ ਹੀ ਵੈਨਾਂ, ਕਾਰਾਂ ਆਦਿ ਫਸ ਜਾਂਦੀਆਂ ਹਨ, ਜਿਸ ਨਾਲ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਸੀਵਰੇਜ ਕਵਰਾਂ ਦੀ ਨਿਯਮਤ ਜਾਂਚ ਅਤੇ ਮੁਰੰਮਤ ਨਹੀਂ ਕੀਤੀ ਜਾ ਰਹੀ | ਇਹ ਲਾਪਰਵਾਹੀ ਨਾਂ ਸਿਰਫ਼ ਹਾਦਸਿਆਂ ਨੂੰ ਜਨਮ ਦੇ ਰਹੀ ਹੈ, ਸਗੋਂ ਗੰਦਗੀ ਅਤੇ ਬਦਬੂ ਕਾਰਨ ਬਿਮਾਰੀਆਂ ਦੇ ਫੈਲਣ ਦਾ ਵੀ ਖ਼ਤਰਾ ਵਧਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਤੁਰੰਤ ਸਾਰੇ ਖ਼ਸਤਾ ਹਾਲ ਸੀਵਰੇਜ ਮੈਨਹੋਲ ਤੇ ਚੈਂਬਰ ਕਵਰਾਂ ਦੀ ਸੂਚੀ ਤਿਆਰ ਕਰ ਕੇ ਨਵੇਂ ਮਜ਼ਬੂਤ ਕਵਰ ਲਗਾਏ ਜਾਣ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ, ਤਾਂ ਜੋ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਪੰਜਾਬੀਆਂ ਦੀ ਪਹਿਲੀ ਪਸੰਦ-ਬੱਲਮ ਸਿੰਘ ਕਲੀਪੁਰ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜਵਾਹਰ ਨਵੋਦਿਆ ਫਫੜੇ ਭਾਈਕੇ ਵਿਖੇ ਲੈਬ ਦਾ ਉਦਘਾਟਨ <br/>
Ad Position 24